Punjabpolitical

ਇੱਛਕ ‘ਚ ਅੰਨ੍ਹੀ ਹੋਈ ਔਰਤ ਨੇ ਆਸ਼ਕ ਨੂੰ ਬੁਲਾ ਕੇ ਕਰਾਇਆ ਪਤੀ ਦਾ ਕਤਲ

ਨਾਭਾ ਦੇ ਪਿੰਡ ਰੰਨੋ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਵਜੋਂ ਹੋਈ ਹੈ। ਮਹਿਲਾ ਦਾ ਪ੍ਰੇਮੀ ਦੁਬਈ ਤੋਂ ਪੰਜਾਬ ਆਇਆ ਅਤੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ। ਕਾਤਲਾਂ ਨੇ ਲਾਸ਼ ਸਾਹਨੀਪੁਰ ਨੇੜਿਓਂ ਲੰਘਦੀ ਨਹਿਰ ਵਿੱਚ ਸੁੱਟ ਦਿੱਤੀ ਤਾਂ ਜੋ ਕਿਸੇ ਨੂੰ ਇਸ ਕਤਲੇਆਮ ਦੀ ਸੂਹ ਨਾ ਲੱਗੇ।

4 ਜਨਵਰੀ ਨੂੰ ਜਸਬੀਰ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ ਥਾਣਾ ਭਾਦਸੋਂ ਦੇ ਐਸਐਚਓ ਮੋਹਨ ਸਿੰਘ ਨੂੰ ਆਪਣੇ ਭਰਾ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਬਾਅਦ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਵਿਸ਼ੇਸ਼ ਟੀਮ ਬਣਾਈ। ਫਿਰ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਕਾਤਲਾਂ ਨੂੰ ਬੇਨਕਾਬ ਕਰ ਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਕਾਤਲਾਂ ਵਿੱਚ ਮ੍ਰਿਤਕ ਜਸਬੀਰ ਸਿੰਘ ਦੀ ਪਤਨੀ ਅਤੇ ਉਸ ਦਾ ਪ੍ਰੇਮੀ ਕੁਲਦੀਪ ਸਿੰਘ ਸਮੇਤ ਉਸ ਦੇ ਦੋ ਹੋਰ ਸਾਥੀ ਪ੍ਰਦੀਪ ਸਿੰਘ ਅਤੇ ਬੂਟਾ ਸਿੰਘ ਸ਼ਾਮਲ ਹਨ। ਨਾਭਾ ਦੇ ਭਾਦਸੋਂ ਪੁਲਿਸ ਨੇ ਦੱਸਿਆ ਕਿ ਕਾਤਲਾਂ ਨੇ ਜਸਬੀਰ ਸਿੰਘ ਦੀ ਪਤਨੀ ਦੇ ਕਹਿਣ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਕੁਲਦੀਪ ਸਿੰਘ 12 ਦਸੰਬਰ ਨੂੰ ਹੀ ਦੁਬਈ ਤੋਂ ਪੰਜਾਬ ਪਰਤਿਆ ਸੀ। ਇਸ ਤੋਂ ਬਾਅਦ ਉਸ ਨੇ ਕਤਲ ਕੀਤੇ ਵਿਅਕਤੀ ਦੀ ਪਤਨੀ ਨਾਲ ਸਰੀਰਕ ਸਬੰਧ ਬਣਾਏ। ਫਿਰ ਔਰਤ ਨੇ ਪ੍ਰੇਮੀ ਕੁਲਦੀਪ ਸਿੰਘ ਨੂੰ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਕਿਹਾ।

ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਜਸਬੀਰ ਸਿੰਘ ਨੂੰ ਮਾਰਨ ਦੀਆਂ 2-3 ਅਸਫਲ ਕੋਸ਼ਿਸ਼ਾਂ ਕੀਤੀਆਂ ਪਰ 2 ਜਨਵਰੀ 2023 ਨੂੰ ਜਸਬੀਰ ਸਿੰਘ ਨੂੰ ਆਪਣੇ ਨਾਲ ਲੈ ਕੇ ਉਸ ਨੂੰ ਪਹਿਲਾਂ ਪਿੰਡ ਸਾਹਨੀਪੁਰ ਵਿਖੇ ਨਹਿਰ ਦੇ ਕੰਢੇ ਸ਼ਰਾਬ ਪਿਲਾਈ। ਫਿਰ ਉਨ੍ਹਾਂ ਜਸਬੀਰ ਸਿੰਘ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਕਾਤਲਾਂ ਨੇ ਜਸਬੀਰ ਸਿੰਘ ਨੂੰ ਮੋਟਰਸਾਈਕਲ ਸਮੇਤ ਨਹਿਰ ਵਿੱਚ ਸੁੱਟ ਦਿੱਤਾ। ਜਾਂਚ ਟੀਮ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Leave a Reply

Your email address will not be published.

Back to top button