IndiaWorld

ਈਸਾਈਆਂ ਦੇ ਵੱਡੇ ਇਕੱਠ ‘ਤੇ ਅੰਨ੍ਹੇਵਾਹ ਫਾਇਰਿੰਗ, 60 ਦੀ ਮੌਤ, 145 ਜ਼ਖਮੀ, ISIS ਨੇ ਲਈ ਜ਼ਿੰਮੇਵਾਰੀ

Major terror attack, 60 killed, 145 injured, ISIS claims responsibility, Christians attacked by our fighters, 70 killed, 145 seriously injured

ਰੂਸ ਦੀ ਰਾਜਧਾਨੀ ਮਾਸਕੋ ਵਿਚ ਕ੍ਰੋਕਸ ਸਿਟੀ ਹਾਲ ‘ਤੇ ਹੋਏ ਅੱਤਵਾਦੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 60 ਹੋ ਗਈ ਹੈ। ਅੰਕੜਾ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। 145 ਤੋਂ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਹਮਲਾ ਬੀਤੀ ਸ਼ਾਮ ਹੋਇਆ। ਇਸ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਫੌਜ ਵਰਗੀ ਵਰਦੀ ਪਹਿਨੇ 5 ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਬੰਬ ਸੁੱਟੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਸਕੋ ਵਿਚ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਸਾਡੀ ਹਮਦਰਦੀ ਪੀੜਤ ਪਰਿਵਾਰਾਂ ਨਾਲ ਹੈ। ਦੁੱਖ ਦੀ ਇਸ ਘੜੀ ਵਿਚ ਭਾਰਤ, ਰੂਸ ਦੀ ਸਰਕਾਰ ਤੇ ਲੋਕਾਂ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ।

ਇਸਲਾਮਿਕ ਸਟੇਟ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਬਾਹਰੀ ਹਿੱਸੇ ‘ਤੇ ਸਥਿਤ ਕ੍ਰਾਸਨੋਗੋਰਸਕ ਸ਼ਹਿਰ ਵਿੱਚ ਈਸਾਈਆਂ ਦੇ ਇੱਕ ਵੱਡੇ ਇਕੱਠ ‘ਤੇ ਹਮਲਾ ਕੀਤਾ, ਸੈਂਕੜੇ ਲੋਕਾਂ ਨੂੰ ਮਾਰਿਆ ਅਤੇ ਜ਼ਖਮੀ ਕੀਤਾ ਅਤੇ ਉਨ੍ਹਾਂ ਦੇ ਸੁਰੱਖਿਅਤ ਠਿਕਾਣਿਆਂ ‘ਤੇ ਵਾਪਸ ਆਉਣ ਤੋਂ ਪਹਿਲਾਂ ਸਾਈਟ ‘ਤੇ ਭਾਰੀ ਤਬਾਹੀ ਮਚਾਈ। ਹਮਲੇ ਤੋਂ ਬਾਅਦ ਲੜਾਕੇ ਮੌਕੇ ਤੋਂ ਫਰਾਰ ਹੋ ਗਏ।

 

ਰੂਸ ਦੀ ਫੈਡਰਲ ਸਕਿਓਰਿਟੀ ਸਰਵਿਸ ਨੇ ਕਿਹਾ ਕਿ ਧਮਾਕਿਆਂ ਕਾਰਨ ਹਾਲ ਵਿਚ ਅੱਗ ਲੱਗ ਗਈ। ਮੌਕੇ ‘ਤੇ ਪਹੁੰਚੇ ਸਪੈਸ਼ਲ ਫੋਰਸ, ਪੁਲਿਸ, ਦੰਗਾ ਰੋਕੂ ਟੀਮਾਂ ਨੇ ਬੇਸਮੈਂਟ ਵਿਚ ਫਸੇ 100 ਲੋਕਾਂ ਦਾ ਰੈਸਕਿਊ ਕੀਤਾ। 70 ਤੋਂ ਜ਼ਿਆਦਾ ਐਂਬੂਲੈਂਸ ਜ਼ਰੀਏ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ

Back to top button