IndiaEntertainmentWorld

ਏਅਰਪੋਰਟ ‘ਤੇ ਆਸ਼ਕ ਨੂੰ 5,000 ਪੌਂਡ ਦਾ ਚੂਨਾ ਲਗਾ ਕੇ ਫਰਾਰ ਹੋਈ ਮਸ਼ੂਕ

ਨਵੀਂ ਦਿੱਲੀ,GIN

ਹਰ ਕਿਸੇ ਨੂੰ ਅਪਣੇ ਵਿਆਹ ਦੀ ਉਡੀਕ ਹੁੰਦੀ ਹੈ। ਵਿਆਹ ਨੂੰ ਲੈ ਕੇ ਲਾੜਾ ਹੋਵੇ ਜਾਂ ਫੇਰ ਲਾੜੀ ਕਈ ਮਹੀਨੇ ਪਹਿਲਾਂ ਅਪਣੀ ਤਿਆਰੀਆਂ ਦੇ ਲਈ ਲਿਸਟ ਬਣਾਉਣੀ ਸ਼ੁਰੂ ਕਰ ਦਿੰਦੇ ਹਨ।

ਅਪਣੇ ਕੱਪੜਿਆਂ ਤੋਂ ਲੈਕੇ ਹਨੀਮੂਨ ਦੀ ਜਗ੍ਹਾ ਤੱਕ ਫਾਈਨਲ ਕਰਦੇ ਹਨ। ਅਜਿਹੇ ਵਿਚ ਕਦੇ ਕਦੇ ਇਹੀ ਵਿਆਹ ਕਿਸੇ ਕਿਸੇ ਲਈ ਬੁਰੇ ਸੁਪਨੇ ਦੀ ਤਰ੍ਹਾਂ ਸਾਬਤ ਹੁੰਦਾ ਹੈ। ਇੰਗਲੈਂ ਦੇ ਲੰਡਨ ਵਿਚ ਕੁਝ ਅਜਿਹਾ ਹੀ ਹੋਇਆ। ਜਿੱਥੇ ਵਿਆਹ ਦਾ ਸਪਨਾ ਲੈ ਰਹੇ ਲਾੜੇ ਨੂੰ ਉਸ ਦੀ ਹੋਣ ਵਾਲੀ ਲਾੜੀ ਨੇ ਏਅਰਪੋਰਟ ‘ਤੇ ਹੀ ਗਬਾ ਦੇ ਦਿੱਤਾ।
ਇੰਨਾ ਹੀ ਨਹੀਂ ਉਸ ਦੇ ਸਮਾਨ ਦੇ ਨਾਲ ਨਾਲ ਲੱਖਾਂ ਰੁਪਏ ਲੈਕੇ ਫਰਾਰ ਹੋ ਗਈ। ਜਿਸ ਤੋਂ ਬਾਅਦ ਬੇਚਾਰਾ ਲਾੜਾ ਵਿਆਹ ਤਾਂ ਛੱਡੋ, ਪੈਸਿਆਂ ਤੇ ਸਮਾਨ ਲਈ ਮੰਗੇਤਰ ਨੂੰ ਲੱਭਦਾ ਫਿਰ ਰਿਹਾ।
ਵਿਆਹ ਨੂੰ ਲੈ ਕੇ ਹਰ ਕਿਸੇ ਦਾ ਅਪਣਾ ਅਪਣਾ ਤਜ਼ਰਬਾ ਹੈ ਲੇਕਿਨ ਲੰਡਨ ਵਿਚ ਇੱਕ ਸ਼ਖਸ ਦੀ ਮੰਗੇਤਰ ਤਾਂ ਲੁਟੇਰੀ ਦੁਲਹਨ ਨਿਕਲੀ। ਸ਼ਖਸ ਨੂੰ ਇਸ ਸਭ ਦਾ ਅਹਿਸਾਸ ਤਦ ਹੋਇਆ ਜਦੋਂ ਅਪਣੇ ਵਿਆਹ ਦੇ ਹਸੀਨ ਖਵਾਬ ਨੂੰ ਪੂਰਾ ਕਰਨ ਲਈ ਉਹ ਲੜਕੀ ਦੇ ਨਾਲ ਲੰਡਨ ਤੋਂ ਇਟਲੀ ਜਾਣ ਲਈ ਏਅਰਪੋਰਟ ਪੁੱਜਿਆ।
ਲਾੜਾ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸ ਦੀ ਮੰਗੇਤਰ ਉਸ ਨੂੰ ਹੀਥਰੋ ਹਵਾਈ ਅੱਡੇ ‘ਤੇ ਛੱਡ ਕੇ ਫਰਾਰ ਹੋ ਗਈ।

Leave a Reply

Your email address will not be published.

Back to top button