ਏਅਰ ਇੰਡੀਆ ਦੇ ਜਹਾਜ਼ ਵਿੱਚ ਇੱਕ ਯਾਤਰੀ ਨੇ ਆਪਣੇ ਖਾਣੇ ਵਿੱਚ ਕੰਕਰ ਮਿਲਣ ਦੀ ਸ਼ਿਕਾਇਤ ਕੀਤੀ ਹੈ। ਇਸ ਤੋਂ ਬਾਅਦ ਏਅਰਲਾਈਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਕੈਟਰਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਠ ਜਨਵਰੀ ਨੂੰ ਇੱਕ ਮਹਿਲਾ ਯਾਤਰੀ ਨੇ ਟਵਿੱਟਰ ‘ਤੇ ਕਿਹਾ ਕਿ ਉਸ ਨੂੰ ਜਹਾਜ਼ ਵਿੱਚ ਉਡਾਣ ਨੰਬਰ ਏਆਈ 215 ‘ਤੇ ਭੋਜਨ ਦੌਰਾਨ ਇੱਕ ਪੱਥਰ ਮਿਲਿਆ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਇਹ ਫਲਾਈਟ ਦਿੱਲੀ ਤੋਂ ਕਾਠਮੰਡੂ ਜਾ ਰਹੀ ਸੀ। ਏਅਰ ਇੰਡੀਆ ਦੇ ਬੁਲਾਰੇ ਨੇ ਮੰਗਲਵਾਰ ਨੂੰ ਬਿਆਨ ਵਿੱਚ ਕਿਹਾ, ”ਏਅਰ ਇੰਡੀਆ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਜਿੱਥੇ ਇੱਕ ਯਾਤਰੀ ਨੂੰ ਏਆਈ 215 ‘ਤੇ ਉਸ ਦੇ ਫਲਾਈਟ ਦੇ ਖਾਣੇ ਵਿੱਚ ਪੱਥਰ ਮਿਲਿਆ ਹੈ। ਸਾਨੂੰ ਇਸ ਘਟਨਾ ਲਈ ਦਿਲੀਂ ਅਫਸੋਸ ਹੈ