ਮਸਕਟ ਵਿੱਚ ਅੱਜ ਏਅਰ ਇੰਡੀਆ ਦੀ ਇੱਕ ਉਡਾਣ ‘ਚ ਚਿਤਾਵਨੀ ਮਗਰੋਂ 141 ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਏਅਰਲਾਈਨ ਕੰਪਨੀ ਦੇ ਸੂਤਰ ਨੇ ਦੱਸਿਆ ਕਿ ਜਦੋਂ ਕੋਚੀ ਜਾਣ ਵਾਲਾ ਜਹਾਜ਼ ਬੋਇੰਗ 737-800 ਉਡਾਣ ਭਰਨ ਲੱਗਾ ਤਾਂ ਯਾਤਰੀਆਂ ਨੂੰ ‘ਧੂੰਏਂ ਦੀ ਚਿਤਾਵਨੀ’ ਦਿੱਤੀ ਗਈ, ਜਿਸ ਮਗਰੋਂ ਯਾਤਰੀਆਂ ਨੂੰ ਸਾਵਧਾਨੀ ਵਜੋਂ ਬਾਹਰ ਕੱਢ ਲਿਆ ਗਿਆ।
ਜਹਾਜ਼ ਵਿੱਚ 141 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਇੱਕ ਅਧਿਕਾਰੀ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।