
ਏਅਰ ਇੰਡੀਆ ਐਕਸਪ੍ਰੈੱਸ ਦੀ ਕਾਲੀਕਟ ਤੋਂ ਦੁਬਈ ਜਾ ਰਹੀ ਉਡਾਣ (ਬੀ737-800) ਵਿੱਚ ਅੱਜ ਸੱਪ ਮਿਲਿਆ ਹੈ। ਜਹਾਜ਼ ਨੇ ਤੈਅ ਸਮੇਂ ਅਨੁਸਾਰ ਉਡਾਣ ਭਰੀ ਅਤੇ ਦੁਬਈ ਹਵਾਈ ਅੱਡੇ ‘ਤੇ ਉਤਰਨ ਮਗਰੋਂ ਸਟਾਫ ਨੇ ਜਹਾਜ਼ ਵਿੱਚ ਸੱਪ ਹੋਣ ਸਬੰਧੀ ਸੂਚਨਾ ਦਿੱਤੀ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਨੂੰ ਸੁਰੱਖਿਅਤ ਉਤਾਰਨ ਮਗਰੋਂ ਜਹਾਜ਼ ਦੀ ਮੁਕੰਮਲ ਜਾਂਚ ਕੀਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਦੀ ਨਿਗਰਾਨ ਸੰਸਥਾ ਡੀਜੀਸੀਏ ਨੇ ਇਸ ਘਟਨਾ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਹਨ।