EntertainmentIndia
ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਠੋਕਿਆ , ਜਹਾਜ਼ ਦੇ ਪਾਇਲਟ ਦਾ ਲਾਇਸੈਂਸ ਕੀਤਾ ਰੱਦ
ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਠੋਕਿਆ , ਜਹਾਜ਼ ਦੇ ਪਾਇਲਟ ਦਾ ਲਾਇਸੈਂਸ ਕੀਤਾ ਰੱਦ
ਏਅਰ ਇੰਡੀਆ ਦੀ ਨਿਊਯਾਰਕ-ਦਿੱਲੀ ਉਡਾਣ ਦੌਰਾਨ ਇੱਕ ਯਾਤਰੀ ਵੱਲੋਂ ਕਥਿਤ ਤੌਰ ‘ਤੇ ਇੱਕ ਮਹਿਲਾ ਸਹਿ-ਯਾਤਰੀ ਨਾਲ ਬਦਸਲੂਕੀ ਕਰਨ ਦੀ ਘਟਨਾ ਦੇ ਮਾਮਲੇ ‘ਚ ਹਵਾਬਾਜ਼ੀ ਕੰਟਰੋਲਰ ਡੀਜੀਸੀਏ ਨੇ ਏਅਰ ਲਾਈਨ ਨੂੰ 30 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਅੱਜ ਇੱਕ ਬਿਆਨ ‘ਚ ਕਿਹਾ ਕਿ ਉਸ ਜਹਾਜ਼ ਦੇ ਪਾਇਲਟ-ਇਨ-ਕਮਾਂਡ ਦਾ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਡੀਜੀਸੀਏ ਨੇ ਨਾਲ ਹੀ ਕਿਹਾ ਕਿ ਲੰਘੇ ਸਾਲ 26 ਨਵੰਬਰ ਨੂੰ ਵਾਪਰੀ ਇਸ ਘਟਨਾ ਦੇ ਸੰਦਰਭ ‘ਚ ਆਪਣੀ ਡਿਊਟੀ ਨਿਭਾਉਣ ‘ਚ ਨਾਕਾਮ ਰਹਿਣ ‘ਤੇ ਏਅਰ ਦੇ ਉਡਾਣ ਸੇਵਾ ਡਾਇਰੈਕਟਰ ਨੂੰ ਵੀ 3 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਡੀਜੀਸੀਏ ਨੇ ਇਹ ਮਾਮਲਾ ਧਿਆਨ ‘ਚ ਆਉਣ ਮਗਰੋਂ ਏਅਰ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਸੀ। ਡੀਜੀਸੀਏ ਨੇ ਇਹ ਕਾਰਵਾਈ ਵੱਖ ਵੱਖ ਨੇਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੀਤੀ ਹੈ।