JalandharPunjabVideo

ਐਂਟੀ ਨਾਰਕੋਟਿਕ ਸੈਲ ਜਲੰਧਰ ਵਲੋਂ 2 ਕਿਲੋ ਚਰਸ ਸਮੇਤ ਇੱਕ ਦੋਸ਼ੀ ਕਾਬੂ ,ਦੇਖੋ ਵੀਡੀਓ

ਜਲੰਧਰ, ਐਚ ਐਸ ਚਾਵਲਾ।

ਸ੍ਰੀ ਐਸ. ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP INV., ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP INV. ਅਤੇ ਸ਼੍ਰੀ ਪਰਮਜੀਤ ਸਿੰਘ PPS, ACP ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਨਿਗਰਾਨੀ ਹੋਣ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ, ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 02 ਕਿਲੋਗ੍ਰਾਮ ਚਰਸ (CHARAS) ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਮਿਤੀ 19.12.2022 ਨੂੰ ਐਂਟੀ ਨਾਰਕੋਟਿਕ ਸੈੱਲ, ਕਮਿਸ਼ਨਰੇਟ ਜਲੰਧਰ ਦੀ ਟੀਮ ਬ੍ਰਾਏ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਲੱਧੇਵਾਲੀ ਰੋਡ ਤੋਂ ਜੰਡੂ ਸਿੰਘਾ ਵੱਲ ਨੂੰ ਜਾ ਰਹੇ ਸੀ ਕਿ ਜੰਨਤ ਐਵੀਨਿਊ ਦੇ ਸਾਹਮਣੇ ਇਕ ਮੋਨਾ ਵਿਅਕਤੀ ਖੜਾ ਸੀ, ਜੋ ਸਾਹਮਣੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਯਕਦਮ ਪਿੱਛੇ ਨੂੰ ਖਿਸਕਣ ਲੱਗੇ ਨੂੰ ਐਂਟੀ ਨਾਰਕੋਟਿਕ ਸੈੱਲ ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ-ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਹਰੀ ਸਿੰਘ ਉਰਫ ਟਿਕਨ ਪੁੱਤਰ ਸਾਧੂ ਰਾਮ ਵਾਸੀ ਪਿੰਡ ਦਲੋਸਾ ਡਾਕਖਾਨਾ ਜੱਟ ਗੜ੍ਹੀ ਥਾਣਾ ਦਰੰਗ ਜਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਦੱਸਿਆ।

ਪੁਲਿਸ ਪਾਰਟੀ ਨੇ ਹਰੀ ਸਿੰਘ ਉਰਫ ਟਿਕਨ ਨੂੰ ਨੋਟਿਸ ਤਮੀਲ ਕਰਾਇਆ ਕਿ ਆਪ ਦੀ ਤਲਾਸ਼ੀ ਕੀਤੀ ਜਾਣੀ ਹੈ ਅਤੇ ਆਪ ਨੂੰ ਕਾਨੂੰਨੀ ਅਧਿਕਾਰ ਹੈ ਕਿ ਆਪ ਆਪਣੀ ਤਲਾਸ਼ੀ ਕਿਸੇ ਗਜਟਿਡ ਅਫਸਰ ਪਾਸੋ ਕਰਵਾ ਸਕਦੇ ਹੋ, ਜਿਸ ਤੇ ਸ਼੍ਰੀ ਨਿਰਮਲ ਸਿੰਘ, PPS, ACP ਸੈਂਟਰਲ, ਕਮਿਸ਼ਨਰੇਟ ਜਲੰਧਰ ਮੌਕਾ ਪਰ ਪੁੱਜੇ, ਜਿਹਨਾ ਦੀ ਹਾਜ਼ਰੀ ਵਿੱਚ ਹਰੀ ਸਿੰਘ ਉਰਫ ਟਿਕਨ ਉਕਤ ਦੇ ਕੱਪੜਾ ਥੈਲਾ ਦੀ ਤਲਾਸ਼ੀ ਕਰਨ ਤੇ, ਉਸ ਵਿੱਚੋ 02 ਕਿੱਲੋਗ੍ਰਾਮ ਚਰਸ ਬ੍ਰਾਮਦ ਹੋਈ। ਜਿਸ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 364 ਮਿਤੀ 19.12.2022 ਅ/ਧ 20- 61-85 NDPS Act ਥਾਣਾ ਰਾਮਾਮੰਡੀ, ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।

ਦੋਸ਼ੀ ਹਰੀ ਸਿੰਘ ਉਰਫ ਟਿਕਨ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

Leave a Reply

Your email address will not be published.

Back to top button