
ਉਦੈਪੁਰ ਡਿਵੀਜ਼ਨ ਦੇ ਬਾਂਸਵਾੜਾ ਜ਼ਿਲ੍ਹੇ ਦੀ ਐਂਬੂਲੈਂਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿਸ ਵਿੱਚ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦਾ ਡੀਜ਼ਲ ਖਤਮ ਹੋ ਗਿਆ। ਇੰਨਾ ਹੀ ਨਹੀਂ ਪਰਿਵਾਰ ਵਾਲਿਆਂ ਨੂੰ ਐਂਬੂਲੈਂਸ ਨੂੰ ਧੱਕਾ ਲਾਉਣਾ ਪਿਆ। ਹਸਪਤਾਲ ਤੱਕ 35 ਕਿਲੋਮੀਟਰ ਦਾ ਸਫਰ ਤੈਅ ਕਰਨ ‘ਚ 4 ਘੰਟੇ ਲੱਗੇ, ਜਿਸ ਦੌਰਾਨ ਮਰੀਜ਼ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਮਰੀਜ਼ ਦੇ ਰਿਸ਼ਤੇਦਾਰ ਐਂਬੂਲੈਂਸ ਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਹਨ।