ਐਡਵੋਕੇਟ ਆਦਿੱਤਿਆ ਜੈਨ ਡੀਬੀਏ ਜਲੰਧਰ ਦੇ ਦੂਸਰੀ ਵਾਰ ਪ੍ਰਧਾਨ ਬਣੇ ਸਨ। ਐਡਵੋਕੇਟ ਆਦਿੱਤਿਆ ਜੈਨ ਨੇ ਆਪਣੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾਇਆ। ਐਡਵੋਕੇਟ ਜੈਨ ਨੂੰ 1264 ਵੋਟ ਪਏ। ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ ਨੂੰ 395 ਵੋਟਾਂ ਤੇ ਐਡਵੋਕੇਟ ਕਪਿਲ ਬੱਤਰਾ ਨੂੰ 79 ਵੋਟਾਂ ਪਈਆਂ। ਐਡਵੋਕੇਟ ਪਿ੍ਰਤਪਾਲ ਸਿੰਘ 1312 ਵੋਟਾਂ ਲੈ ਕੇ ਸੈਕਟਰੀ ਬਣੇ ਤੇ ਉਨਾਂ੍ਹ ਦੇ ਵਿਰੋਧੀ ਐਡਵੋਕੇਟ ਤਰਸੇਮ ਸਿੰਘ ਟਾਕ ਨੂੰ 298 ਵੋਟਾਂ ਪਈਆਂ। ਐਡਵੋਕੇਟ ਗੁਰਚਰਨ ਸਿੰਘ 1318 ਵੋਟਾਂ ਲੈ ਕੇ ਜੁਆਇੰਟ ਸੈਕਟਰੀ ਬਣੇ ਤੇ ਉਨਾਂ੍ਹ ਦੇ ਵਿਰੋਧੀ ਐਡਵੋਕੇਟ ਕ੍ਰਿਸ਼ਨ ਕੁਮਾਪਰ ਸ਼ਰਮਾ ਨੂੰ 319 ਵੋਟਾਂ ਪਈਆਂ।
ਸ਼ੁੱਕਰਵਾਰ ਸਵੇਰੇ 8 ਵਜੇ ਵੋਟਾਂ ਪੈਣੀਆ ਸ਼ੁਰੂ ਹੋ ਗਈਆਂ। ਸਵੇਰੇ 8:01 ਵਜੇ ‘ਤੇ ਪਹਿਲੀ ਵੋਟ ਪਈ, ਸਵੇਰੇ 11 ਵਜੇ ਤੱਕ 200 ਵੋਟਾਂ ਪਈਆਂ। ਦੁਪਹਿਰ 12:30 ਵਜੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਵੋਟ ਪਾਈ ਤੇ 1:15 ਵਜੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ ਨੇ ਵੋਟ ਪਾਈ। ਸ਼ਾਮ 4 ਵਜੇ ਤੱਕ 2616 ‘ਚੋਂ 1620 ਵੋਟਾਂ ਪਈਆਂ ਬਾਰ ਕੰਪਲੈਕਸ ‘ਚ ਪੁਲਿਸ ਦਾ ਸਖ਼ਤ ਪਹਿਰਾ ਰਿਹਾ ਤੇ ਪੁਲਿਸ ਦੀ ਸਖਤ ਪਹਿਰੇਦਾਰੀ ‘ਚ ਪੋਿਲੰਗ ਨੇਪਰੇ ਚੜ੍ਹੀ। ਸਾਰੇ ਉਮੀਦਵਾਰ ਤੇ ਸਮਰਥਕ ਹਰੇਕ ਵੋਟਰ ਨੂੰ ਆਪਣੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕਰ ਰਹੇ ਸਨ। ਵੋਟਾਂ ਦੇ ਲਈ ਵੀਰਵਾਰ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਪਾਰਟੀਆ ਦਾ ਦੋਰ ਚੱਲਦਾ ਰਿਹਾ।