
ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਨਾਮਜ਼ਦ ਮੈਂਬਰ ਐਡਵੋਕੇਟ ਕਰਮਪਾਲ ਸਿੰਘ ਗਿੱਲ ਨੇ ਅਗਲੇ ਸਾਲ ਹੋਣ ਵਾਲੀਆਂ ਬਾਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਐਡਵੋਕੇਟ ਗਿੱਲ ਨੇ ਕਿਹਾ ਕਿ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਪਹਿਲ ਵਕੀਲਾਂ ਦੇ ਚੈਂਬਰਾਂ ਦਾ ਮਸਲਾ ਪਹਿਲ ਦੇ ਅਧਾਰ ‘ਤੇ ਕਰਵਾਉਣ ਦੀ ਹੋਵੇਗੀ। ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਨਵਤੇਜ਼ ਸਿੰਘ ਤੂਰ, ਬਾਰ ਪ੍ਰਧਾਨ ਅਦਿਤਿਆ ਜੈਨ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ, ਰਾਜਕੁਮਾਰ ਭੱਲਾ, ਓਮ ਪ੍ਰਕਾਸ਼ ਸ਼ਰਮਾ, ਮਨਦੀਪ ਸਿੰਘ ਸੱਚਦੇਵਾ, ਅਸ਼ੋਕ ਗਾਂਧੀ, ਬਲਦੇਵ ਪ੍ਰਕਾਸ਼ ਰਲ੍ਹ, ਗੁਰਨਾਮ ਸਿੰਘ ਪੇਲੀਆ, ਬਾਰ ਸਕੱਤਰ ਤਜਿੰਦਰ ਸਿੰਘ ਧਾਲੀਵਾਲ, ਦਵਿੰਦਰ ਮੋਦਗਿੱਲ, ਪਰਮਿੰਦਰ ਸਿੰਘ ਢੀਗਰਾ, ਜੀਐੱਸ ਪਰੂਥੀ, ਕੇਐੱਸ ਰੰਧਾਵਾ, ਗੁਲਸ਼ਨ ਕਟਾਰੀਆ, ਬੀਐੱਸ ਲੱਕੀ, ਰਜਿੰਦਰ ਸਿੰਘ ਮੰਡ, ਗੁਰਜੀਤ ਸਿੰਘ ਕਾਹਲੋਂ, ਬਾਰ ਦੀ ਸਹਾਇਕ ਸਕੱਤਰ ਬੀਨਾ ਰਾਣੀ, ਕਾਰਜਕਾਰਨੀ ਮੈਂਬਰ ਨਿਮਰਤਾ ਗਿੱਲ, ਰਵਿੰਦਰ ਕੌਰ, ਅੰਜੂ ਬਾਲਾ, ਮੰਜੂ ਬਾਲਾ, ਆਭਾ ਨਾਗਰ, ਰੁੱਚੀ ਕਪੂਰ, ਅਮਨਦੀਪ ਕੌਰ, ਰੋਜ਼ੀ ਬਾਲਾ ਆਦਿ ਸ਼ਾਮਲ ਸਨ।