JalandharpoliticalPunjab

ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਫੈਡਰੇਸ਼ਨ ਦਾ ਕਾਰਜਕਾਰੀ ਪ੍ਰਧਾਨ ਥਾਪਿਆ, ਪੰਜਾਬ ‘ਚ ਜਬਰੀ ਧਰਮ ਪਰਿਵਰਤਨ ਨੂੰ ਰੋਕਣ ਦਾ ਐਲਾਨ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੀ 78 ਵੀ ਵਰੇਗੰਢ ਮੌਕੇ ਪੰਜਾਬ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਰੋਕਣ ਦਾ ਕੀਤਾ ਐਲਾਨ*

ਫੈਡਰੇਸ਼ਨ ਵਿੱਚ ਏਕਤਾ ਲਈ ਬਣੀ ਪੰਜ ਮੈਬਰੀ ਕਮੇਟੀ ਨੂੰ ਚੀਮਾ ਨੇ  ਸੇਵਾਵਾ ਸੋਪੀਆ* 
 ਅੰਮ੍ਰਿਤਸਰ 13 ਸਤੰਬਰ—- ਅਖੌਤੀ ਈਸਾਈ ਪ੍ਰਚਾਰਕਾ ਵੱਲੋ ਕਰਾਏ ਜਾ ਰਹੇ ਧਰਮ ਪਰਿਵਰਤਨ ਵਿਰੁੱਧ ਪੁਰਅਮਨ ਢੰਗ ਨਾਲ ਠੋਸ ਪ੍ਰੋਗਰਾਮ ਉਲੀਕਿਆ ਹੈ । ਅੱਜ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਫੈਡਰੇਸ਼ਨ ਦੀ ਲੀਡਰਸ਼ਿਪ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਸਮਾਗਮ ਕਰਕੇ ਐਲਾਨ ਕੀਤਾ ਕਿ ਜਿਵੇ ਨੌਵੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਰੰਗਜੇਬ ਦੇ ਵੱਲੋ ਹਿੰਦੂਆ ਦਾ ਧਰਮ ਪਰਿਵਰਤਨ ਰੋਕਣ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਅਤੇ ਆਪਣੇ ਪਿਆਰੇ ਗੁਰਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੇ ਮਹਾਨ  ਸਹਾਦਤ ਦਿੱਤੀ।  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਹੋਦ ਹੀ ਪਤਿਤਪੁਣੇ ਅਤੇ ਧਰਮ ਪਰਿਵਰਤਨ ਦੇ ਵਿਰੁੱਧ ਹੋਈ ਸੀ । ਇਸ ਮੋਕੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁੱਖਦੇਵ ਸਿੰਘ ਉਚੇਚੇ ਤੋਰ ਤੇ ਪਹੁੰਚੇ ਤੇ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਨੇ ਅਰਦਾਸ ਕੀਤੀ । ਅੱਜ ਫਿਰ ਪੰਥ ਵਿਰੋਧੀ ਕਾਰਵਾਈਆ ਕਰਨ ਵਾਲੇ ਇੱਕ ਸਮੂਹ ਬਣਾਕੇ ਖਾਲਸਾ ਪੰਥ ਨੂੰ ਚਣੌਤੀ ਦੇ ਰਹੇ ਹਨ ਜਿਸ ਦਾ ਮੁਕਾਬਲਾ ਇਕਜੁੱਟ ਹੋਕੇ ਕਰਨਾ ਬੇਹੱਦ ਜਰੂਰੀ ਹੈ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਦੀ ਅਗਵਾਈ ਵਿੱਚ ਫੈਡਰੇਸ਼ਨ ਲਗਾਤਾਰ ਯਤਨ ਕਰੇਗੀ ਕਿ ਉਹ ਪਿੰਡਾ ਸਹਿਰਾ ਕਸਬਿਆ ਵਿੱਚ ਸਿੱਖੀ ਦੇ ਪ੍ਰਚਾਰ ਲਈ ਸਿੱਖ ਨੌਜ਼ਵਾਨ ਪੀੜੀ ਨੂੰ ਜਾਗਰੂਕ ਕੀਤਾ ਜਾ ਸਕੇ । ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਫੈਡਰੇਸ਼ਨ ਵਿੱਚ ਏਕਤਾ ਨੂੰ ਸਿਰੇ ਚਾੜ੍ਹਨ ਲਈ ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਬਣਾਈ ਪੰਜ ਮੈਬਰੀ ਏਕਤਾ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ ਤੇ ਇਸ ਤਹਿਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰਕੇ ਨਵਾਂ ਢਾਂਚਾ ਬਣਨ ਤੱਕ ਫੈਡਰੇਸ਼ਨ ਦੇ ਸੀਨੀਅਰ ਆਗੂ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਫੈਡਰੇਸ਼ਨ ਦਾ ਕਾਰਜਕਾਰੀ ਪ੍ਰਧਾਨ  ਬਣਾਉਣ ਦਾ ਫੈਸਲਾ ਕੀਤਾ ਗਿਆ । ਤਾ ਜੋ ਨਵੀ ਲੀਡਰਸ਼ਿਪ ਸਕੂਲਾ ਕਾਲਜਾ ਯੂਨੀਵਸਿਟੀਆ ਲਾਅ ਕਾਲਜਾ ਆਈ ਟੀ ਆਈ ਕਾਲਜਾ ਵਿੱਚੋ ਬਣਾਈ ਜਾ ਸਕੇ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਆਪਣੇ ਪੁਰਾਣੇ ਜਾਹੋ -ਜਲਾਲ ਵਿੱਚ ਲਿਆ ਕਿ ਸਿੱਖ ਨੋਜਵਾਨਾਂ ਵਿੱਚ ਰਾਜ ਦੀ ਭਾਵਨਾ ਨੂੰ ਪ੍ਰਬਲ ਕੀਤਾ ਜਾ ਸਕੇ ਇਸ ਮੋਕੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਭਾਈ ਜਗਰੂਪ ਸਿੰਘ ਚੀਮਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਉਹਨਾਂ ਵੱਲੋਂ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਪੰਜਾਬ ਭਰ ਵਿੱਚ ਮੁਹਿੰਮ ਵਿੱਢਣ ਦਾ ਐਲਾਨ ਕੀਤਾ । ਇਸ ਮੋਕੇ  ਭਾਈ ਦਰਸ਼ਨ ਸਿੰਘ ਘੋਲੀਆ ਪ੍ਰਧਾਨ ਹੋਦ ਚਿੱਲੜ ਇਨਸਾਨ ਕਮੇਟੀ, ਫੈਡਰੇਸ਼ਨ ਦੇ ਸੀਨੀਅਰ ਆਗੂ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ , ਗੁਰਮੁੱਖ ਸਿੰਘ ਸੰਧੂ , ਪ੍ਰਭਜੋਤ ਸਿੰਘ ਫਰੀਦਕੋਟ , ਮੱਖਣ ਸਿੰਘ ਵਾਲੀਆ , ਗਗਨਦੀਪ ਸਿੰਘ ਰਿਆੜ , ਸ਼ਹੀਦ ਰਮਿੰਦਰਜੀਤ ਸਿੰਘ ਟੈਣੀ ਦੇ ਭਰਾਤਾ ਭਾਈ ਕੰਵਲ ਚਰਨਜੀਤ ਸਿੰਘ , ਹਰਜਿੰਦਰ ਸਿੰਘ , ਮਨਜੀਤ ਸਿੰਘ ਕਰਤਾਰਪੁਰ ਸਮੇਤ ਅਨੇਕਾਂ ਨੌਜਵਾਨ ਹਾਜਿਰ ਸਨ
ਇਸ ਮੌਕੇ ਸੁਰਜੀਤ ਸਿੰਘ ਰਾਮਗੜ੍ਹ ਲਖਵਿੰਦਰ ਸਿੰਘ ਅਰਾਈਆਂਵਾਲਾ ਸੁਖਮੰਦਰ ਸਿੰਘ ਕੜਾਹੇ ਵਾਲਾ ਸੁਖਚੈਨ ਸਿੰਘ ਸੰਤੂਵਾਲਾ ਈਸ਼ਵਰ ਸਿੰਘ ਕਰਨਪਾਲ ਸਿੰਘ ਸਰਾਂ ਪੰਜਾਬ ਸਿੰਘ ਗੁਰਪ੍ਰੀਤ ਸਿੰਘ ਸੁਖਵੀਰ ਸਿੰਘ ਅਰਸ ਸਿੰਘ ਪਰਮਜੀਤ ਤਨੇਰ ਹਰਪਿੰਦਰ ਸਿੰਘ ਸੰਧੂ ਪੀਰਮੁਹੰਮਦ ਜਰਨੈਲ ਸਿੰਘ ਰਣਜੋਧ ਸਿੰਘ ਸਰਮੇਲ ਸਿੰਘ ਮਖੂ ਬੂਟਾ ਸਿੰਘ ਭੁੱਲਰ ਅਜੀਤ ਸਿੰਘ ਨਾਢਾ ਸਾਹਿਬ ਸੁਖਵਿੰਦਰ ਸਿੰਘ ਦੀਨਾ ਨਗਰ ਲਵਪ੍ਰੀਤ ਸਿੰਘ ਬਟਾਲਾ ਉਦੇਵੀਰ ਸਿੰਘ ਚਮਕੌਰ ਸਾਹਿਬ , ਹਰਜਿੰਦਰ ਸਿੰਘ ਬਰਾੜ  ਸਮਸ਼ੇਰ ਸਿੰਘ ਸੇਖੋ , ਕਰਨਪਾਲ ਸਿੰਘ ਸਰਾਂ, ਸੁਖਚੈਨ ਸਿੰਘ,  ਬਾਬਾ ਲਖਵਿੰਦਰ ਸਿੰਘ ਵੀ ਹਾਜਰ ਸਨ।

Leave a Reply

Your email address will not be published.

Back to top button