
ਜਲੰਧਰ, ਐਚ ਐਸ ਚਾਵਲਾ।ਐਸ ਐਸ ਚਾਹਲ
ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ ਜੀ ਪਾਸ ਜਲੰਧਰ ਸ਼ਹਿਰ ਦੇ ਟਰੈਵਲ ਏਜੰਟਾਂ ਦੇ ਖਿਲਾਫ ਪਬਲਿਕ ਨਾਲ ਵਿਦੇਸ਼ ਭੇਜਣ ਦਾ ਝਾਂਸਾਂ ਦੇ ਠੱਗੀਆਂ ਮਾਰਨ ਸਬੰਧੀ ਕਾਫੀ ਦਰਖਾਸਤਾਂ ਮੌਸੂਲ ਹੋਈਆਂ ਸਨ। ਜਿਸ ਉਪਰ ਕਾਰਵਾਈ ਕਰਦੇ ਹੋਏ CP ਸੰਧੂ ਵੱਲੋਂ ਟਰੈਵਲ ਏਜੰਟਾਂ ਦੇ ਖਿਲਾਫ ਸਪੈਸਲ ਮੁਹਿੰਮ ਚਲਾਈ ਗਈ ਹੈ।
ਟਰੈਵਲ ਏਜੰਟਾਂ ਖਿਲਾਫ ਪ੍ਰਾਪਤ ਦਰਖਾਸਤਾਂ ਦੀ ਪੜਤਾਲ ਐਂਟੀ ਹਿਊਮਨ ਟਰੈਫਿਕ ਯੂਨਿਟ ਵੱਲੋ ਸ੍ਰੀਮਤੀ ਵਤਸਲਾ ਗੁਪਤਾ IPS , DCP ਸਥਾਨਿਕ ਜਲੰਧਰ ਦੀ ਸੁਪਰਵੀਜਨ ਵਿੱਚ ਕਰਾਉਣ ਉਪਰੰਤ CP ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਮਿਤੀ 23.09.2022 ਨੂੰ ਕਮਿਸ਼ਨਰੇਟ ਜਲੰਧਰ ਦੇ ਵੱਖ-ਵੱਖ ਥਾਣਿਆਂ ਵਿੱਚ ਟਰੈਵਲ ਏਜੰਟਾਂ ਦੇ ਖਿਲਾਫ 18 ਮੁਕੱਦਮੇ ਦਰਜ ਕੀਤੇ ਗਏ ਹਨ। ਇਹ ਮੁਹਿੰਮ ਅਗੇ ਤੋਂ ਵੀ ਜਾਰੀ ਰਹੇਗੀ।