
ਜਲੰਧਰ, ਐਚ ਐਸ ਚਾਵਲਾ।
ਮਾਨਯੋਗ ਸ੍ਰੀ ਕੁਲਦੀਪ ਸਿੰਘ, ਆਈ.ਪੀ.ਐਸ. ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕ ਫੋਰਸ, ਪੰਜਾਬ, ਮਾਨਸਾ ਸ੍ਰੀ ਆਰ ਕੇ ਜਸਵਾਲ, ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕ ਫੋਰਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਨੇਹਦੀਪ ਸ਼ਰਮਾ PPS ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਸ੍ਰੀ ਰਾਜ ਕੁਮਾਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸ੍ਰੀ ਯੋਗੇਸ਼ ਕੁਮਾਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਪੈਸ਼ਲ ਟਾਸਕ ਫੋਰਸ, ਜਲੰਧਰ ਰੇਂਜ ਦੀ ਅਗਵਾਈ ਹੇਠ ਨਸ਼ਾ ਤਸਕਰਾਂ/ਸਮਗਲਰਾਂ ਅਤੇ ਸਮਾਜ ਦੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸਬ-ਇੰਸਪੈਕਟਰ ਗੋਪੀ ਚੰਦ, ਇੰਚਾਰਜ, ਐਸ.ਟੀ.ਐਫ. ਜਲੰਧਰ ਰੇਂਜ ਨੇ 2 ਵਿਅਕਤੀਆਂ ਦੇ ਕਬਜ਼ਾ ਵਿਚੋਂ 120+80 ਗ੍ਰਾਮ ਹੈਰੋਇਨ ਕੁੱਲ 200 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ਲਿਤੇਸ਼ ਰਾਏ ਸਮੇਤ ਐਸ.ਟੀ.ਐਫ ਟੀਮ ਜਲੰਧਰ ਦੇ ਬ੍ਰਾਏ ਤਲਾਸ਼ ਚੈਕਿੰਗ ਸ਼ਕੀ ਪੁਰਸ਼ਾਂ ਤੇ ਨਸ਼ਾ ਤਸਕਰਾਂ ਦੇ ਸਬੰਧ ਵਿੱਚ ਜਲੰਧਰ ਤੋਂ ਹੁਸ਼ਿਆਰਪੁਰ ਰੋਡ ਘਰ ਨੇੜੇ ਕਪੂਰ ਕੋਲਡ ਸਟੋਰ ਜਲੰਧਰ ਦੌਰਾਨ ਚੈਕਿੰਗ ਯੋਗੇਸ਼ ਕਲਿਆਣਾ ਉਰਫ ਗੇਸੂ ਪੁੱਤਰ ਲੇਟ ਰੋਹਿਤ ਕਲਿਆਣਾ ਵਾਸੀ H.No. BX684, ਗਲੀ ਨੰਬਰ 10, ਨੇੜੇ ਡਾਕਟਰ ਦਿਆਲ ਅਰੋੜਾ ਕਲੀਨਿਕ, ਕਿਸ਼ਨਪੁਰਾ, ਥਾਣਾ ਰਾਮਾ ਮੰਡੀ ਕਮਿਸ਼ਨਰੇਟ ਜਲੰਧਰ ਹਾਲ ਵਾਸੀ ਕਿਰਾਏਦਾਰ ਪ੍ਰਿਥਵੀ ਨਜ਼ਰ ਨੇੜੇ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਜਲੰਧਰ ਹੁਸ਼ਿਆਰਪੁਰ ਰੋਡ, ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 120 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਇਸਦੇ ਖਿਲਾਫ ਮੁਕੱਦਮਾ ਨੰਬਰ 30 ਮਿਤੀ 27-01-2023 ਅ 21 (ਬੀ) ਐਨ.ਡੀ.ਪੀ.ਐਸ ਐਕਟ ਥਾਣਾ ਐੱਸ.ਟੀ.ਐਫ. ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਗਊਸ਼ਾਲਾ ਬਜਾਰ ਤੋਂ ਮਹਿਰਾਜ ਹੋਟਲ ਰੋਡ ਨਜਦੀਕ ਖਾਨਪੁਰੀ ਗੇਟ, ਲਾਲ ਵਾਲਾ ਪੀਰ ਹੁਸ਼ਿਆਰਪੁਰ ਦੌਰਾਨ ਚੈਕਿੰਗ ਰਿਤਿਕ ਸਭਰਵਾਲ ਪੁੱਤਰ ਅਨਿਲ ਸਭਰਵਾਲ ਵਾਸੀ ਨੇੜੇ ਲਾਲਾ ਵਾਲਾ ਪੀਰ ਖਾਨਪੁਰੀ ਗੇਟ, ਥਾਣਾ ਮਾਡਲ ਟਾਊਨ ਹੁਸ਼ਿਆਰਪੁਰ, ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ 80 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਇਸਦੇ ਖਿਲਾਫ ਮੁਕੱਦਮਾ ਨੰਬਰ 31 ਮਿਤੀ 27-01-2023 ਅਧ 21 (ਬੀ) ਐਨ.ਡੀ.ਪੀ.ਐਸ ਐਕਟ ਥਾਣਾ ਐਸ.ਟੀ.ਐਫ. ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ। ਇਹਨਾਂ ਉਕਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਨੋਟ:- ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਮਿਤੀ 01-01-2022 ਤੋਂ ਮਿਤੀ 31-12-2022 ਤੱਕ ਐਸ.ਟੀ.ਐਫ, ਜਲੰਧਰ ਰੇਂਜ ਵੱਲੋਂ 42 ਮੁਕੱਦਮੇ ਦਰਜ ਰਜਿਸਟਰ ਕਰਵਾਏ ਗਏ ਅਤੇ ਕੁੱਲ 06 ਕਿਲੋ 276 ਗ੍ਰਾਮ ਹੈਰੋਇਨ ਅਤੇ 1,33,000/- ਰੁਪਏ ਦੀ ਡਰਗ ਮਨੀ ਬ੍ਰਾਮਦ ਕਰਕੇ 62 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਜਨਵਰੀ-2023 ਵਿੱਚ 11 ਮੁਕਦਮੇ ਦਰਜ ਰਜਿਸਟਰ ਕਰਵਾਏ ਗਏ, ਜਿਹਨਾਂ ਵਿੱਚ 01 ਕਿਲੋ 430 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ 16 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।