
ਐੱਚਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਟੇਲੈਂਟ ਕਾਰਨੀਵਾਲ-2023 ਪ੍ਰਤੀਯੋਗਤਾ ਕਰਵਾਈ ਗਈ। ਮੁੱਖ ਮਹਿਮਾਨ ਵਜੋਂ ਮੌਜੂਦ ਪਿੰ੍ਸੀਪਲ ਪੋ੍. ਅਜੇ ਸਰੀਨ ਦਾ ਸਵਾਗਤ ਡਾ. ਸੀਮਾ ਮਰਵਾਹਾ, ਸਕੂਲ ਕੋਆਰਡੀਨੇਟਰ ਤੇ ਡੀਨ ਅਕਾਦਮਿਕ ਵੱਲੋਂ ਪਲਾਂਟਰ ਭੇਟ ਕਰਕੇ ਕੀਤਾ ਗਿਆ। ਪਿੰ੍ਸੀਪਲ ਪੋ੍. ਅਜੇ ਸਰੀਨ ਨੇ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਡੀਏਵੀ ਸੰਸਥਾ ਦੇ ਮਹਾਨ ਵਿਦਵਾਨਾਂ ਦੇ ਆਦਰਸ਼ਾਂ, ਮੁੱਲਾਂ, ਸੰਸਕਾਰਾਂ ਨੂੰ ਅਪਣਾਉਂਦੇ ਹੋਏ ਦੇਸ਼ ਤੇ ਸੰਸਥਾ ਨੂੰ ਤਰੱਕੀ ਦੇ ਰਸਤੇ ‘ਤੇ ਲਿਜਾਂਦੇ ਹੋਏ ਜੀਵਨ ‘ਚ ਹਮੇਸ਼ਾ ਅੱਗੇ ਵਧਣ ਲਈ ਪੇ੍ਰਿਤ ਕੀਤਾ। ਪਿੰ੍ਸੀਪਲ ਪੋ੍. ਅਜੇ ਸਰੀਨ ਨੇ ਨਵੀਆਂ ਵਿਦਿਆਰਥਣਾਂ ਨੂੰ ਸਿੱਖਿਅਕ ਤੇ ਗੈਰ-ਸਿੱਖਿਅਕ ਖੇਤਰ ‘ਚ ਹਿੱਸਾ ਲੈਂਦਿਆਂ ਸਹੀ ਅਰਥਾਂ ‘ਚ ਆਰੀਆ ਯੁਵਤੀਆਂ ਬਣਨ ਲਈ ਪੇ੍ਰਿਤ ਕੀਤਾ। ਟੇਲੈਂਟ ਕਾਰਨੀਵਾਲ ‘ਚ ਕਵਿਤਾ ਉਚਾਰਣ, ਭਾਸ਼ਣ, ਰੰਗੋਲੀ, ਮੇਹੰਦੀ, ਨੇਲ ਆਰਟ, ਡਾਂਸ, ਗੀਤ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਕੈਲੀਗ੍ਰਾਫੀ, ਕਵਿਜ, ਐਡ-ਮੈਡ ਸ਼ੋਅ, ਪਪਿਟ ਮੇਕਿੰਗ ਤੇ ਫੋਟੋਗ੍ਰਾਫੀ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਜਿਸ ‘ਚ 420 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਤੇ ਹੋਰਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਰਾਗਨੀ ਤੇ ਜਸਪ੍ਰਰੀਤ ਨੇ ਕੀਤਾ