
ਜਲੰਧਰ ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਆਰ ਵੈਂਕਟਰਮਨ ਕੈਮੀਕਲ ਸੁਸਾਇਟੀ ਵੱਲੋਂ ਡੀਬੀਟੀ ਸਟਾਰ ਦੇ ਅਧੀਨ ਸਟੈਂਡਰਡ ਸਾਲਿਊਸ਼ਨ ਬਣਾਉਣ ਦੀ ਪ੍ਰਕਿਰਿਆ ‘ਤੇ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਅਤੇ ਸਾਇੰਸ ਵਿਭਾਗ ਦੇ ਲੈਬੋਰਟਰੀ ਸਟਾਫ ਨੂੰ ਆਪਣੇ ਪੱਧਰ ‘ਤੇ ਏਨਾਲਿਟਿਕਲ ਸਾਲਿਊਸ਼ਨ ਬਣਾਉਣ ਦੀ ਕਲਾ ਸਿਖਾਉਣਾ ਸੀ। ਇਸ ਕਲਾ ਦੀ ਇੰਡਸਟਰੀ, ਰਿਸਰਚ ਅਤੇ ਅਕਾਦਮਿਕ ਵਿੱਚ ਭਾਰੀ ਮੰਗ ਹੈ। ਵਿਭਾਗ ਮੁਖੀ ਡਾ. ਨੀਲਮ ਸ਼ਰਮਾ ਨੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। ਉਨਾਂ੍ਹ ਨੇ ਸਟੈਂਡਰਡ ਅਤੇ ਸਹੀ ਸਾਲਿਊਸ਼ਨ ਬਣਾਉਣ ਦੀ ਪ੍ਰਕਿਰਿਆ ‘ਤੇ ਚਾਨਣਾ ਪਾਇਆ। ਸਟੈਂਡਰਡ ਸਾਲਿਊਸ਼ਨ ਬਣਾਉਣ ਦੀ ਵਿਸਤਿ੍ਤ ਪ੍ਰਕਿਰਿਆ, ਵਰਤੀਆ ਜਾਣ ਵਾਲੀਆਂ ਸਾਵਧਾਨੀਆਂ ਅਤੇ ਇਨਾਂ੍ਹ ਪ੍ਰਯੋਗਾਂ ਦੇ ਪ੍ਰਭਾਵ ਬਾਰੇ ਦੀਪਸ਼ਿਖਾ, ਡਾ. ਵੰਦਨਾ ਠਾਕੁਰ ਅਤੇ ਤਨੀਸ਼ਾ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।