
ਐੱਚਐੱਮਵੀ ਵਿਖੇ ਹੋਸਟਲ ਵਿਚ ਆਪਣੀ ਡਿਗਰੀ ਪੂਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਫੇਅਰਵੈੱਲ ਪੋ੍ਗਰਾਮ ‘ਕਭੀ ਅਲਵਿਦਾ ਨਾ ਕਹਿਣਾ’ ਕਰਵਾਇਆ ਗਿਆ। ਪੋ੍ਗਰਾਮ ਦਾ ਆਰੰਭ ਸੰਸਥਾ ਦੀ ਪਰੰਪਰਾਗਤ ਪ੍ਰਥਾ ਅਨੁਸਾਰ ਜੋਤੀ ਜਗਾ ਕੇ ਡੀਏਵੀ ਗਾਨ ਨਾਲ ਕੀਤਾ ਗਿਆ। ਪੋ੍ਗਰਾਮ ਵਿਚ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਪਿੰ੍ਸੀਪਲ ਪੋ੍. ਅਜੇ ਸਰੀਨ ਅਤੇ ਹੋਸਟਲ ਕੋਆਰਡੀਨੇਟਰ ਡਾ. ਮੀਨੂ ਤਲਵਾੜ ਨੇ ਪਲਾਂਟਰ ਭੇਟ ਕਰਕੇ ਕੀਤਾ। ਇਸ ਗੋਲਡਨ ਨਾਈਟ ਪੋ੍ਗਰਾਮ ਵਿਚ ਹੋਸਟਲ ਦੀਆਂ ਵਿਦਿਆਰਥਣਾਂ ਨੇ ਗਰੁੱਪ ਡਾਂਸ, ਸੋਲੋ ਡਾਂਸ, ਭੰਗੜਾ, ਗਿੱਧਾ, ਕੋਰੀਓਗ੍ਰਾਫੀ, ਮਾਡਿਲੰਗ ਆਦਿ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ। ਪਿੰ੍ਸੀਪਲ ਪੋ੍. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਸਟਲ ਦੇ ਸਮੂਹ ਸਟਾਫ ਨੂੰ ਇਸ ਪੋ੍ਗਰਾਮ ਹਿੱਤ ਵਧਾਈ ਦਿੱਤੀ। ਵਿਦਿਆਰਥਣਾਂ ਨੂੰ ਉਨਾਂ੍ਹ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨਾਂ੍ਹ ਨੂੰ ਖੂਬ ਲਗਨ ਤੇ ਮਿਹਨਤ ਨਾਲ ਸਫਲਤਾ ਹਾਸਲ ਕਰਨ ਲਈ ਪੇ੍ਰਿਤ ਕੀਤਾ। ਉਨਾਂ੍ਹ ਕਿਹਾ ਕਿ ਹੋਸਟਲ ਵਿਚ ਰਹਿ ਕੇ ਅਸੀਂ ਜੀਵਨ ਦਾ ਅਣਮੁੱਲਾ ਪਾਠ ਆਪਸੀ ਸਹਿਯੋਗ, ਸਦਭਾਵਨਾ, ਦੋਸਤੀ, ਮੁਸ਼ਕਿਲਾਂ ਦਾ ਸਾਹਮਣਾ ਖੁਦ ਕਰਨਾ ਸਿੱਖਦੇ ਹਾਂ। ਫਾਈਨਲ ਯੀਅਰ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਸਨਮਾਨਿਤ ਚਿੰਨ੍ਹ ਭੇਂਟ ਕੀਤੇ ਗਏ।