
ਪੀਸੀਐਮਐਸਡੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਪੋਲੀਟੀਕਲ ਸਾਇੰਸ, ਇਕਨੋਮਿਕਸ, ਹਿਸਟਰੀ ਅਤੇ ਮਨੋਵਿਗਿਆਨ ਵਿਭਾਗ ਨੇ ਨਾਰੀ ਸਸ਼ਕਤੀਕਰਨ ਵਿਸ਼ੇ ‘ਤੇ ਇਕ ਸਮੂਹ ਚਰਚਾ ਕਰਵਾਈ ਜਿਸ ‘ਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵੱਖ-ਵੱਖ ਧਾਰਾਵਾਂ ਨਾਲ ਸਬੰਧਤ ਲਗਪਗ 20 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਦੋ੍ਪਦੀ ਮੁਰਮੂ, ਕਲਪਨਾ ਚਾਵਲਾ, ਅਤੇ ਹੋਰ ਬਹੁਤ ਸਾਰੀਆਂ ਭਾਰਤ ਦੀਆਂ ਸਫਲ ਅਤੇ ਸ਼ਕਤੀਸ਼ਾਲੀ ਅੌਰਤਾਂ ਬਾਰੇ ਸਿਹਤਮੰਦ ਚਰਚਾ ਕੀਤੀ। ਵਿਚਾਰ-ਵਟਾਂਦਰੇ ‘ਚ ਵਿਦਿਆਰਥੀਆਂ ਨੂੰ ਸਸ਼ਕਤੀਕਰਨ ਦਾ ਸਹੀ ਅਰਥ ਸਿਖਾਇਆ ਗਿਆ ਕਿ ਉਨਾਂ੍ਹ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਕਿਵੇਂ ਸਿੱਖਣਾ ਚਾਹੀਦਾ ਹੈ।
ਅੌਰਤਾਂ ਨੂੰ ਸਿੱਖਿਆ, ਜਾਗਰੂਕਤਾ, ਸਾਖਰਤਾ ਅਤੇ ਸਿਖਲਾਈ ਰਾਹੀਂ ਆਪਣਾ ਦਰਜਾ ਉੱਚਾ ਚੁੱਕਣ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਸੀ ਕਿਉਂਕਿ ਅਜਿਹੀਆਂ ਗਤੀਵਿਧੀਆਂ ਉਨਾਂ੍ਹ ਦੇ ਗਿਆਨ, ਆਲੋਚਨਾਤਮਕ ਸੋਚ, ਅਗਵਾਈ ਦੇ ਹੁਨਰ ਅਤੇ ਸਮੁੱਚੀ ਸ਼ਖਸੀਅਤ ਨੂੰ ਨਿਖਾਰਨ ‘ਚ ਸਹਾਈ ਹੁੰਦੀਆਂ ਹਨ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਬੁਧੀਆ, ਸੀਨੀਅਰ ਮੀਤ ਪ੍ਰਧਾਨ ਵਿਨੋਦ ਦਾਦਾ, ਮੈਨੇਜਮੈਂਟ ਦੇ ਹੋਰ ਮੈਂਬਰਾਂ, ਪਿੰ੍ਸੀਪਲ ਪੋ੍. ਪੂਜਾ ਪਰਾਸ਼ਰ ਅਤੇ ਕਾਲਜੀਏਟ ਬਲਾਕ ਦੇ ਇੰਚਾਰਜ ਸੁਸ਼ਮਾ ਸ਼ਰਮਾ ਨੇ ਅਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
One Comment