
ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ. ਦਫਤਰ ਦੀ ਪਾਰਕਿੰਗ ‘ਚ ਏ. ਐੱਸ. ਆਈ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਪੁਲਸ ਅਨੁਸਾਰ ਡਿੱਗਣ ਕਾਰਨ ਅਚਾਨਕ ਰਿਵਾਲਵਰ ਚੱਲ ਗਿਆ ਅਤੇ ਗੋਲ਼ੀ ਏ. ਐੱਸ. ਆਈ. ਦੇ ਸਿਰ ਵਿਚ ਜਾ ਵੱਜੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਏ. ਐੱਸ. ਆਈ ਦਾ ਨਾਮ ਕਾਸਮ ਅਲੀ ਦੱਸਿਆ ਜਾ ਰਿਹਾ ਹੈ।
ਜ਼ਿਲ੍ਹਾ ਪੁਲਸ ਦੀ ਨਸ਼ਿਆਂ ਵਿਰੁੱਧ ਜਾਗਰੂਕਤਾ ਟੀਮ ‘ਚ ਤਾਇਨਾਤ ਏ. ਐੱਸ. ਆਈ ਕਾਸਮ ਅਲੀ ਦੀ ਮੌਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ 24 ਅਗਸਤ ਨੂੰ ਮੋਹਾਲੀ ਵਿਖੇ ਪ੍ਰਧਾਨ ਮੰਤਰੀ ਦੀ ਆਮਦ ‘ਤੇ ਲੱਗੀ ਡਿਊਟੀ ਦੇ ਸਬੰਧ ਵਿਚ ਅੱਜ ਸਵੇਰੇ ਕਾਸਮ ਅਲੀ ਨੂੰ ਪੁਲਸ ਲਾਈਨ ਛੱਡਣ ਲਈ ਉਨ੍ਹਾਂ ਦਾ ਬੇਟਾ ਆਇਆ ਸੀ।
ਇਸ ਦੌਰਾਨ ਅਚਾਨਕ ਪੈਰ ਮੁੜਨ ਕਾਰਨ ਹੇਠਾਂ ਡਿੱਗਦਿਆਂ ਕਾਸਮ ਅਲੀ ਦਾ ਸਰਵਿਸ ਰਿਵਾਲਵਰ ਚੱਲ ਗਿਆ ਅਤੇ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।