India
ਓਮ ਬਿਰਲਾ ਇਕ ਵਾਰ ਫਿਰ ਚੁਣੇ ਗਏ ਲੋਕ ਸਭਾ ਦੇ ਸਪੀਕਰ
Om Birla was once again elected Speaker of the Lok Sabha

ਓਮ ਬਿਰਲਾ ਇਕ ਵਾਰ ਫਿਰ ਲੋਕ ਸਭਾ ਦੇ ਸਪੀਕਰ ਚੁਣੇ ਗਏ ਹਨ। ਪ੍ਰੋਟੈਮ ਸਪੀਕਰ ਭਰਤਰਿਹਰੀ ਮਹਿਤਾਬ ਨੇ ਉਨ੍ਹਾਂ ਨੂੰ ਜੇਤੂ ਐਲਾਨਿਆ। ਪੀਐਮ ਮੋਦੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਵਾਇਤ ਅਨੁਸਾਰ ਨਵੇਂ ਸਪੀਕਰ ਓਮ ਬਿਰਲਾ ਨੂੰ ਸੀਟ ‘ਤੇ ਬਿਠਾਇਆ। ਓਮ ਬਿਰਲਾ ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।
ਲੋਕ ਸਭਾ ਸਪੀਕਰ ਦੀ ਚੋਣ ਹੁੰਦੇ ਹੀ ਪ੍ਰੋਟੈਮ ਸਪੀਕਰ ਭਰਤਰਿਹਰੀ ਮਹਿਤਾਬ ਨੂੰ ਪ੍ਰੋਟੈਮ ਸਪੀਕਰ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ।