ਆਸਾਮ ਦੇ ਸਿਲਚਰ ‘ਚ ਇਕ ਔਰਤ ਨੇ ਆਪਣੇ ਬੱਚੇ ਨਾਲ ਜੋ ਕੁਝ ਵੀ ਕੀਤਾ, ਇਹ ਜਾਣ ਕੇ ਲੋਕ ਗੁੱਸੇ ਨਾਲ ਭਰ ਗਏ ਹਨ। ਕਥਿਤ ਤੌਰ ‘ਤੇ ਇਹ ਔਰਤ ਆਪਣੇ 20 ਮਹੀਨੇ ਦੇ ਬੱਚੇ ਨੂੰ ਸਿਗਰਟ ਪੀਣ ਅਤੇ ਸ਼ਰਾਬ ਪੀਣ ਲਈ ਮਜ਼ਬੂਰ ਕਰ ਰਹੀ ਸੀ। ਜਦੋਂ ਇਸ ਸਬੰਧੀ ਚਾਈਲਡ ਹੈਲਪਲਾਈਨ ਸੈੱਲ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮਾਂ ਨੂੰ ਘਰੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਅਸਾਮ ਟ੍ਰਿਬਿਊਨ ਵਿੱਚ ਛਪੀ ਰਿਪੋਰਟ ਮੁਤਾਬਕ ਚਾਈਲਡ ਹੈਲਪਲਾਈਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਿਲਚਰ ਦੇ ਚੇਂਗਕੁਰੀ ਇਲਾਕੇ ਵਿੱਚ ਵਾਪਰੀ। ਇਸ ਦੇ ਸਬੂਤ ਵਿਚ ਔਰਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸ਼ਾਮਲ ਹਨ, ਜੋ ਉਸ ਦੀਆਂ ਹਰਕਤਾਂ ਦੀ ਪੁਸ਼ਟੀ ਕਰਦੇ ਹਨ। ਪੁਲਿਸ ਅਤੇ ਬਾਲ ਕਲਿਆਣ ਕਮੇਟੀ (ਸੀਡਬਲਯੂਸੀ) ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।