
ਗ੍ਰਹਿ ਮੰਤਰਾਲੇ ਨੇ 1990 ਬੈਚ ਦੇ ਏ ਜੀ ਐਮ ਸੂ ਟੀ ਕੇਡਰ ਦੇ ਅਫਸਰ ਜਤਿੰਦਰ ਨਰਾਇਣ ਨੂੰ ਸਮੂਹਿਕ ਜਬਰ ਜਨਾਹ ਦੇ ਦੋਸ਼ ਲੱਗਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਹੈ। ਜਤਿੰਦਰ ਨਰਾਇਣ ਅੰਡੇਮਾਨ ਤੇ ਨਿਕੋਬਾਰ ਆਇਲੈਂਡ ਦੇ ਚੀਫ ਸੈਕਟਰੀ ਸਨ।
ਗ੍ਰਹਿ ਮੰਤਰਾਲੇ ਵਿਚ ਜਆਇੰਟ ਸੈਕਟਰੀ ਯੂ ਟੀ ਡਵੀਜ਼ਨ ਆਸ਼ੂਤੋਸ਼ ਅਗਨੀਹੋਤਰੀ ਨੇ ਦੱਸਿਆ ਕਿ ਇਹ ਕਾਰਵਾਈ ਗ੍ਰਹਿ ਮੰਤਰਾਲੇ ਨੇ 16 ਅਕਤੂਬਰ ਨੂੰ ਜਬਰ ਜਨਾਹ ਮਾਮਲੇ ਵਿਚ ਅੰਡੇਮਾਨ ਤੇ ਨਿਕੋਬਾਰ ਪੁਲਿਸ ਤੋਂ ਮਿਲੀ ਰਿਪੋਰਟ ਦੇ ਆਧਾਰ ’ਤੇ ਕੀਤੀ ਹੈ।