ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 6 ਸਾਲਾਂ ਤੋਂ ਫਰਾਰ 3 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਔਰਤਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ ਅਤੇ ਉਨ੍ਹਾਂ ‘ਤੇ 50-50 ਹਜ਼ਾਰ ਰੁਪਏ ਦਾ ਇਨਾਮ ਸੀ। ਤਿੰਨੋਂ ਔਰਤਾਂ ‘ਤੇ ਇਕ ਵਿਅਕਤੀ ਦੀ ਹੱਤਿਆ ਦਾ ਦੋਸ਼ ਹੈ।
ਕ੍ਰਾਈਮ ਬ੍ਰਾਂਚ ਦੇ ਡੀਸੀਪੀ ਰੋਹਿਤ ਮੀਨਾ ਦੇ ਅਨੁਸਾਰ, 13 ਮਾਰਚ 2016 ਨੂੰ ਮੰਗੋਲਪੁਰੀ ਖੇਤਰ ਵਿੱਚ ਦੋ ਗੁਆਂਢੀਆਂ ਵਿੱਚ ਇੱਕ ਕਾਰ ਨੂੰ ਰਸਤਾ ਦੇਣ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਇਸ ਝਗੜੇ ਵਿੱਚ ਗਿਆਰਸਾ ਰਾਮ ਨਾਮਕ ਵਿਅਕਤੀ ਦੀ ਮੌਤ ਹੋ ਗਈ।
ਉਸ ‘ਤੇ ਰਾਡ ਅਤੇ ਤਲਵਾਰ ਨਾਲ ਹਮਲਾ ਕੀਤਾ ਗਿਆ। ਇਸ ਮਾਮਲੇ ‘ਚ ਹਰੀ ਕਿਸ਼ਨ, ਵੀਰ ਸਿੰਘ, ਸੌਰਵ, ਪ੍ਰੇਮ ਸਿੰਘ ਅਤੇ ਬ੍ਰਿਜ ਮੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਜਾਂਚ ਦੌਰਾਨ ਪ੍ਰਕਾਸ਼ੀ ਅਤੇ ਉਸ ਦੀਆਂ ਦੋ ਬੇਟੀਆਂ ਵਰਸ਼ਾ ਅਤੇ ਮਮਤਾ ਫਰਾਰ ਹੋ ਗਈਆਂ ਸਨ।
ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਪੇਸ਼ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ 29 ਜੁਲਾਈ 2016 ਨੂੰ ਤਿੰਨਾਂ ਔਰਤਾਂ ਨੂੰ ਭਗੌੜਾ ਕਰਾਰ ਦੇ ਦਿੱਤਾ। ਫਿਰ ਦਿੱਲੀ ਪੁਲਿਸ ਨੇ ਸਾਰੀਆਂ ਔਰਤਾਂ ‘ਤੇ 50-50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ।
ਪੁਲਿਸ ਮੁਤਾਬਕ 1 ਸਤੰਬਰ 2022 ਨੂੰ ਸੂਚਨਾ ਮਿਲੀ ਸੀ ਕਿ ਸਾਰੀਆਂ ਔਰਤਾਂ ਤ੍ਰਿਲੋਕਪੁਰੀ ‘ਚ ਰਹਿ ਰਹੀਆਂ ਹਨ। ਇਸ ਤੋਂ ਬਾਅਦ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।