Punjab
ਕਮਿਸ਼ਨ ਵਲੋਂ ਟਰੈਵਲ ਏਜੰਸੀ ਨੂੰ 20 ਹਜਾਰ ਰੁਪਏ ਜੁਰਮਾਨਾ, ਸ਼ਿਕਾਇਤਕਰਤਾ ਨੂੰ 2,97,400 ਰੁਪਏ ਵਾਪਸ ਕਰਨ ਦਾ ਹੁਕਮ
ਕ੍ਰਿਸਮਿਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸਿੰਗਾਪੁਰ ਜਾਣ ਲਈ ਚੰਡੀਗੜ੍ਹ ਸੈਕਟਰ-9 ਸਥਿਤ ਟਰੈਵਲ ਏਜੰਸੀ ਏਐਮ ਟਰੈਵਲਜ਼ ਰਾਹੀਂ ਬੁਕਿੰਗ ਕਰਵਾਈ। ਇਸ ਲਈ ਉਸ ਨੇ ਟਰੈਵਲ ਏਜੰਸੀ ਨੂੰ 3,27,500 ਰੁਪਏ ਅਦਾ ਕੀਤੇ ਸਨ ਪਰ ਟਰੈਵਲ ਏਜੰਸੀ ਫਲਾਈਟ ਦੀ ਟਿਕਟ ਬੁੱਕ ਕਰਨ ‘ਚ ਅਸਫ਼ਲ ਰਹੀ। ਟਰੈਵਲ ਏਜੰਸੀ ਨੇ ਸ਼ਿਕਾਇਤਕਰਤਾਵਾਂ ਨੂੰ ਸਿਰਫ਼ 30,100 ਰੁਪਏ ਵਾਪਸ ਕੀਤੇ ਅਤੇ ਬਾਕੀ 2,97,400 ਰੁਪਏ ਅੱਜ ਤੱਕ ਵਾਪਸ ਨਹੀਂ ਕੀਤੇ।
ਦਿੱਲੀ ਵਾਸੀ ਸ਼ੁਭਮ ਅਬਰੋਲ, ਉਨ੍ਹਾਂ ਦੀ ਪਤਨੀ ਸਵਾਤੀ ਅਬਰੋਲ, ਸਵੇਤਾ ਬਜਾਜ ਅਤੇ ਉਨ੍ਹਾਂ ਦੇ ਬੇਟੇ ਹਰਸ਼ਮ ਬਜਾਜ ਨੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਕੋਲ ਏਐਮ ਟਰੈਵਲਜ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਕਮਿਸ਼ਨ ਨੇ ਏਐਮ ਟਰੈਵਲਜ਼ ਨੂੰ ਨੌਂ ਫੀਸਦੀ ਵਿਆਜ ਦਰ ਨਾਲ ਸ਼ਿਕਾਇਤਕਰਤਾਵਾਂ ਨੂੰ 2,97,400 ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਸ਼ਿਕਾਇਤਕਰਤਾਵਾਂ ਨੂੰ ਮਾਨਸਿਕ ਪਰੇਸ਼ਾਨੀ ਲਈ 20,000 ਰੁਪਏ ਅਤੇ ਕੇਸ ਦੇ ਖਰਚੇ ਵਜੋਂ 10,000 ਰੁਪਏ ਦਾ ਮੁਆਵਜ਼ਾ ਵੀ ਦੇਣਾ ਹੋਵੇਗਾ।