ਪੁਲਿਸ ਨੇ 26 ਸਾਲਾ ਸਾਈ ਰਾਮ ਦੇ ਕਤਲ ਦੇ ਦੋਸ਼ ਵਿੱਚ ਚਾਰ ਹਮਲਾਵਰਾਂ ਸਮੇਤ ਖੱਤਰੀ ਰਾਮ ਸਿੰਘ ਅਤੇ ਰਾਣੀ ਬਾਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲਾਵਰਾਂ ਉਤੇ ਸਾਈ ਰਾਮ ਦੀ ਗਲਾ ਘੁੱਟ ਕੇ ਹੱਤਿਆ ਅਤੇ ਖੱਤਰੀ ਰਾਮ ਸਿੰਘ ਅਤੇ ਰਾਣੀ ਬਾਈ ਨੂੰ ਸੁਪਾਰੀ ਦੇਣ ਦਾ ਦੋਸ਼ ਲਗਾਇਆ ਹੈ।
18 ਅਕਤੂਬਰ ਨੂੰ ਪੁਲਿਸ ਨੂੰ ਸੂਰਯਾਪੇਟ ਦੇ ਮੂਸੀ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਸੀਸੀਟੀਵੀ ਫੁਟੇਜ ਵੇਖਣ ਉਤੇ ਪੁਲਿਸ ਨੂੰ ਅਪਰਾਧ ਵਿਚ ਵਰਤੀ ਗਈ ਪਰਿਵਾਰ ਦੀ ਕਾਰ ਮਿਲੀ।
ਇਸ ਦੇ ਨਾਲ ਹੀ ਜਦੋਂ ਪਤੀ-ਪਤਨੀ ਲਾਸ਼ ਦੀ ਸ਼ਨਾਖਤ ਕਰਨ ਲਈ ਮੁਰਦਾਘਰ ਗਏ ਤਾਂ ਉਨ੍ਹਾਂ ਨੇ ਉਸੇ ਵਾਹਨ ਦੀ ਵਰਤੋਂ ਕੀਤੀ ਜਿਸ ਕਾਰਨ ਉਹ ਫੜੇ ਗਏ। ਪੁਲਿਸ ਮੁਤਾਬਕ ਜੋੜੇ ਨੇ ਕਦੇ ਵੀ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।
ਰਾਮ ਸਿੰਘ ਇੱਕ ਸਰਕਾਰੀ ਗੁਰੂਕੁਲ ਦਾ ਪ੍ਰਿੰਸੀਪਲ ਹੈ ਅਤੇ ਜੋੜੇ ਦੀ ਧੀ ਅਮਰੀਕਾ ਵਿਚ ਰਹਿੰਦੀ ਹੈ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤੀ-ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸ਼ਰਾਬ ਲਈ ਪੈਸੇ ਨਾ ਦੇਣ ਉਤੇ ਉਨ੍ਹਾਂ ਦੀ ਕੁੱਟਮਾਰ ਕਰਦਾ ਸੀ।
ਹੁਜ਼ੁਰਾਬਾਦ ਸਰਕਲ ਇੰਸਪੈਕਟਰ ਰਾਮ ਲਿੰਗ ਰੈੱਡੀ ਦੇ ਅਨੁਸਾਰ, ਜੋੜੇ ਨੇ ਆਪਣੇ ਪੁੱਤਰ ਨੂੰ ਮਾਰਨ ਲਈ ਰਾਣੀ ਬਾਈ ਦੇ ਭਰਾ ਸਤਿਆਨਾਰਾਇਣ ਤੋਂ ਮਦਦ ਮੰਗੀ ਸੀ। 18 ਅਕਤੂਬਰ ਨੂੰ ਸਤਿਆਨਾਰਾਇਣ ਅਤੇ ਇੱਕ ਕਾਤਲ ਸਾਈ ਰਾਮ ਨੂੰ ਕਾਰ ਰਾਹੀਂ ਇੱਕ ਮੰਦਰ ਲੈ ਗਏ, ਜਿੱਥੇ ਉਨ੍ਹਾਂ ਨੇ ਸਾਈ ਰਾਮ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾਈ ਅਤੇ ਫਿਰ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।