ਪੰਜਾਬ ਚ ਚੋਣ ਦੇ ਪ੍ਰਚਾਰ ਦੌਰਾਨ ਤਾਜ਼ਾ ਵਿਵਾਦ ਜੁੜਿਆ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਦੇ ਨਾਲ, ਜਿੰਨਾ ਨੂੰ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਬੀਤੇ ਦਿਨੀਂ ਗਿੱਧੜਬਾਹਾ ਵਿਖੇ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਹੱਕ ‘ਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ਵਿਰੋਧੀ ਪਾਰਟੀਆਂ ਉੱਤੇ ਤੰਜ ਕਸੇ ਜਾ ਰਹੇ ਸਨ। ਇਸ ਦੌਰਾਨ ਉਹਨਾਂ ਨੇ ਦੋ ਕੁੱਤਿਆਂ ਦੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ –
“ਇੱਕ ਕੁੱਤਾ ਬ੍ਰਾਹਮਣਾਂ ਦਾ ਹੈ ਅਤੇ ਇੱਕ ਕੁੱਤਾ ਜਟਾਂ ਦਾ ਹੈ, ਦੋਵੇਂ ਕੁੱਤੇ ਹਰ ਰੋਜ਼ ਮਿਲਦੇ ਸਨ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਸਨ ਇੱਕ ਦੂਜੇ ਨੂੰ, ਜਦੋਂ ਕਿ ਬ੍ਰਾਹਮਣਾਂ ਦਾ ਕੁੱਤਾ ਆਖਦਾ ਸੀ ਕਿ ਉਹ ਮਜ਼ੇ ਕਰ ਰਿਹਾ ਹੈ। ਪੁਣੇ ਵਿੱਚ ਹਰ ਰੋਜ਼ ਸਾਨੂੰ ਖੀਰ ਖਾਣ ਲਈ ਮਿਲਦੀ ਹੈ, ਜੱਟਾਂ ਦਾ ਕੁੱਤਾ ਕਹਿੰਦਾ ਸੀ ਕਿ ਉਹਨੂੰ ਖਾਣ ਲਈ ਸੁੱਕੀ ਲੱਸੀ ਮਿਲਦੀ ਹੈ ਪਰ ਇੱਜ਼ਤ ਕਰਕੇ ਉਥੇ ਹੀ ਰਹਿ ਰਿਹਾ ਹੈ, ਤਾਂ ਇੱਕ ਦਿਨ ਬ੍ਰਾਹਮਣਾਂ ਦੇ ਕੁੱਤੇ ਨੇ ਪੁਛਿਆ ਕਿ ਤੈਨੂੰ ਕਿਹੋ ਜਿਹੀ ਇੱਜ਼ਤ ਤੇ ਇੱਜ਼ਤ? ਪ੍ਰਾਪਤ ਕਰੋ ਤਾਂ ਜੱਟ ਦਾ ਕੁੱਤਾ ਜਿਸਦਾ ਨਾਮ ਸੀ ਡੱਬੂ.. ਕਿ ਮੇਰੇ ਮਾਲਕ ਦੀਆਂ ਦੋ ਪਤਨੀਆਂ ਹਨ, ਜਦੋਂ ਦੋਵੇਂ ਆਪਸ ਵਿੱਚ ਲੜਦੀਆਂ ਹਨ ਤਾਂ ਉਹ ਇੱਕ ਦੂਜੇ ਨੂੰ ਕਹਿੰਦੇ ਹਨ ਕਿ ਤੂੰ ਡੱਬੂ ਦੀ ਘਰਵਾਲੀ ਹੈਂ ਅਤੇ ਦੂਜੀ ਵੀ ਪਹਿਲੀ ਨੂੰ ਕਹਿੰਦੀ ਹੈ ਕਿ ਤੂੰ ਡੱਬੂ ਦੀ ਮਾਲਕਣ ਹੈਂ, ਇਸ ਲਈ ਮੈਂ ਰਹਿ ਕੇ ਸੁੱਕੀ ਹਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਰਕਰਾਂ ਦਾ ਇਹੀ ਹਾਲ ਹੈ, ਆਮ ਆਦਮੀ ਪਾਰਟੀ ਦੇ ਲੋਕ ਕਹਿੰਦੇ ਹਨ ਕਿ ਸਰਕਾਰ ਸਾਡੇ ਤੋਂ ਹੇਠਾਂ ਹੈ।” – ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ
ਚਰਨਜੀਤ ਚੰਨੀ ਖਿਲਾਫ ਨੋਟਿਸ ਜਾਰੀ
ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ, ਉਥੇ ਹੀ ਮਹਿਲਾ ਕਮਿਸ਼ਨ ਨੂੰ ਔਰਤਾਂ ਉੱਤੇ ਦਿੱਤੇ ਅਜਿਹੇ ਬਿਆਨ ਨੂੰ ਲੈਕੇ ਦਿੱਤੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਚਰਨਜੀਤ ਚੰਨੀ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਪੂਰੇ ਮਾਮਲੇ ਦੌਰਾਨ ਅਹਿਮ ਗੱਲ ਇਹ ਵੀ ਰਹੀ ਕਿ ਜਿਸ ਵੇਲੇ ਚਰਨਜੀਤ ਚੰਨੀ ਇਹ ਕਹਾਣੀ ਸੁਣਾ ਕੇ ਔਰਤਾਂ ਖਿਲਾਫ ਬੋਲ ਰਹੇ ਸਨ ਉਸ ਵੇਲੇ ਉਹਨਾਂ ਦੇ ਕੋਲ ਉਮੀਦਵਾਰ ਅੰਮ੍ਰਿਤਾ ਵੜਿੰਗ ਵੀ ਖੜ੍ਹੇ ਹੋਏ ਸਨ, ਇਸ ਨੂੰ ਲੈਕੇ ਵਿਰੋਧੀ ਉਹਨਾਂ ਉੱਤੇ ਵੀ ਨਿਸ਼ਾਨੇ ਸਾਧ ਰਹੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਇਤਰਾਜ਼ ਜਤਾਇਆ
ਇਸ ਬਿਆਨ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸੋਸ਼ਲ ਮੀਡੀਆ ਪੋਸਟ ਪਾਕੇ ਇਤਰਾਜ਼ ਜਤਾਇਆ ਹੈ। ਬਿਕਰਮ ਮਜੀਠੀਆ ਨੇ ਵੀਡੀਓ ਉੱਤੇ ਲਿਖਿਆ ਹੈ ਕਿ “ਆਂ ਭੈਣਾਂ ਲਈ ਗਲਤ ਸ਼ਬਦ ਵਰਤਣੇ ਉਹ ਵੀ ਜਦੋਂ ਗਿੱਦੜਬਾਹਾ ਤੋਂ ਉਮੀਦਵਾਰ ਭੈਣ ਅੰਮ੍ਰਿਤਾ ਵੜਿੰਗ ਵੀ ਨਾਲ ਖੜੇ ਹੋਣ ਚਰਨਜੀਤ ਚੰਨੀ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ।”ਚਰਨਜੀਤ ਚੰਨੀ ਨੂੰ ਸ਼ਰਮ ਕਰਨੀ ਚਾਹੀਦੀ ਹੈ