ਖੰਨਾ ‘ਚ ਇਕ ਕਾਂਗਰਸੀ ਆਗੂ ‘ਤੇ ਕਬੂਤਰਬਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਯੂਥ ਆਗੂ ਨੇ ਰਾਜਸਥਾਨ ਦੇ ਗੰਗਾਨਗਰ ਦੇ ਰਹਿਣ ਵਾਲੇ ਜੋੜੇ ਨੂੰ ਇੰਗਲੈਂਡ ਭੇਜਣ ਦੇ ਸਬਜ਼ਬਾਗ ਦਿਖਾ ਕੇ 8.5 ਲੱਖ ਮੰਗੇ ਸਨ ਤੇ ਇਕ ਲੱਖ ਰੁਪਏ ਅਡਵਾਂਸ ਵੀ ਲੈ ਲਏ ਸਨ।
ਪੀੜਤ ਕਮਲ ਕੁਮਾਰ ਵਾਸੀ ਇੰਦਰਾ ਕਾਲੋਨੀ ਸ੍ਰੀ ਗੰਗਾਨਗਰ (ਰਾਜਸਥਾਨ) ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਥਾਣਾ ਸਿਟੀ 1 ਨੇ ਮੁਲਜ਼ਮ ਅਵਨੀਤ ਰਾਏ ਵਾਸੀ ਬਿਲਾਨ ਵਾਲੀ ਚੱਪੜੀ ਖੰਨਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਵਨੀਤ ਰਾਏ ਜ਼ਿਲ੍ਹਾ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਦਾ ਸਾਬਕਾ ਮੀਤ ਪ੍ਰਧਾਨ ਹੈ। ਕਾਂਗਰਸ ਤੋਂ ਪਹਿਲਾਂ ਉਹ ਅਕਾਲੀ ਦਲ ਵਿੱਚ ਵੀ ਸਰਗਰਮ ਰਹੇ ਹਨ