ChandigarhPoliticsPunjab
ਕਾਂਗਰਸੀ ਆਗੂ ਨੇ ਸਿੱਖਸ ਫਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਪੰਨੂ ਦੇ ਘਰ ’ਤੇ ਲਾਇਆ ਤਿਰੰਗਾ ਝੰਡਾ
ਅੱਜ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਚੰਡੀਗੜ੍ਹ ਸਥਿਤ ਸਿੱਖਸ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਪੰਨੂ ਦੇ ਘਰ ’ਤੇ ਤਿਰੰਗਾ ਲਾ ਦਿੱਤਾ।
ਗੁਰਸਿਮਰਨ ਮੰਡ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਦੇ ਸੈਕਟਰ 15 ਸਥਿਤ ਗੁਰਪਤਵੰਤ ਪੰਨੂ ਦੇ ਘਰ ਪਹੁੰਚਿਆ ਤੇ ਗੇਟ ‘ਤੇ ਭਾਰਤੀ ਝੰਡਾ ਲਾ ਦਿੱਤਾ। ਗੁਰਪਤਵੰਤ ਪੰਨੂ ਨੇ ਘਰਾਂ ਉੱਪਰ ਕੇਸਰੀ ਨਿਸ਼ਾਨ ਲਾਉਣ ਦਾ ਐਲਾਨ ਕੀਤਾ ਹੋਇਆ ਹੈ। ਉਸ ਨੂੰ ਚੁਣੌਤੀ ਦਿੰਦੇ ਹੀ ਗੁਰਸਿਮਰਨ ਮੰਡ ਨੇ ਪੰਨੂ ਦੇ ਘਰ ਉੱਪਰ ਤਿਰੰਗਾ ਲਾਇਆ ਹੈ।