
ਕਾਂਗਰਸੀ ਲੀਡਰ ਟਹਿਲ ਸਿੰਘ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਂਗਰਸੀ ਆਗੂ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਅਸਲ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਉਸ ‘ਚ ਕਾਂਗਰਸੀ ਆਗੂ ਇੱਕ ਔਰਤ ਦੇ ਨਾਲ ਇਤਰਾਜ਼ਯੋਗ ਹਾਲਤ ‘ਚ ਪਾਇਆ ਗਿਆ ਹੈ। ਕਾਂਗਰਸੀ ਆਗੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦਾ ਰਹਿਣ ਵਾਲਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਵੱਲੋਂ ਕਾਂਗਰਸੀ ਆਗੂ ‘ਤੇ ਇਲਜ਼ਾਮ ਲਾਏ ਗਏ ਹਨ ਕਿ ਉਸ ਵੱਲੋਂ ਉਸ ਨੂੰ ਨੌਕਰੀ ਲਾਉਣ ਦਾ ਲਾਲਚ ਦਿੰਦਾ ਸੀ। ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਤਲਾਕ ਸ਼ੁਦਾ ਹੈ ਅਤੇ ਉਸ ਦੀਆਂ ਦੋ ਧੀਆਂ ਹਨ ਅਤੇ ਉਸ ਨੇ ਮੁਲਜ਼ਮ ‘ਤੇ ਦੋਸ਼ ਲਾਏ ਕਿ ਉਸ ਨੇ ਉਸ ਨਾਲ ਦੋ ਵਾਰ ਜ਼ਬਰਦਸਤੀ ਬਲਾਤਕਾਰ ਕੀਤਾ।