
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਰਿਹਾਇਸ਼ ‘ਤੇ ਗੋਲੀ ਚਲਾਈ ਗਈ। ਸੀਆਈਐਸਐਫ ਦਾ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ’ਤੇ ਡਿਊਟੀ ’ਤੇ ਸੀ। ਗੋਲੀ ਸ਼ੱਕੀ ਹਾਲਾਤਾਂ ਵਿੱਚ ਚਲਾਈ ਗਈ ਸੀ। ਪਿਸਤੌਲ ‘ਚੋਂ ਚੱਲੀ ਗੋਲੀ ਗਰਦਨ ‘ਚ ਜਾ ਕੇ ਸਿਰ ‘ਚੋਂ ਲੰਘ ਗਈ। ਹਾਦਸਾ ਦੇਰ ਰਾਤ ਵਾਪਰਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੰਦੀਪ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।