
ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਅੱਜ ਵਿਧਾਨ ਸਭਾ ਵਿਚ ਹੋਏ ਕਥਿਤ ਅਪਮਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਫੁੱਟ ਫੁੱਟ ਹੋਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੋਟਲੀ ਨੇ ਦੋਸ਼ ਲਾਏ ਕਿ, ਜਦੋਂ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ, ਦੱਸੋ ਪੰਜਾਬ ਅੰਦਰ ਡਿਪਟੀ ਸੀਐੱਮ ਕਦੋਂ ਬਣਾਉਗੇ ਤਾਂ, ਇਹ ਸੁਣਦੇ ਹੀ ਸੀਐੱਮ ਭੜਕ ਗਏ।
ਕੋਟਲੀ ਨੇ ਦੋਸ਼ ਲਾਇਆ ਕਿ, ਮਾਨ ਦੇ ਵਲੋਂ ਮੇਰਾ ਅਪਮਾਨ ਕੀਤਾ ਗਿਆ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ। ਦੂਜੇ ਪਾਸੇ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ, ਸਦਨ ਵਿਚ ਸਾਡੇ ਦਲਿਤ ਵਿਧਾਇਕ ਦਾ ਅਪਮਾਨ ਕੀਤਾ ਗਿਆ।