ਮੌਕਾਪ੍ਰਸਤ ਅਤੇ ਲਾਲਚੀ ਆਗੂਆਂ ਲਈ ਸਿਰਫ ਸੱਤਾ ਹੀ ਸਭਕੁੱਝ ਹੁੰਦੀ ਹੈ। ਆਪਣੀ ਪਾਰਟੀ ਨੂੰ ਮਾਂ ਕਹਿਣ ਵਾਲੇ ਅਜਿਹੇ ਕਈ ਆਗੂ ਜਿਨ੍ਹਾਂ ਨੇ ਲੰਬਾ ਸਮਾਂ (Congress) ਵਿੱਚ ਰਹਿਕੇ ਉਸਨੂੰ ਅਲਵਿਦਾ ਕਹਿ ਦਿੱਤਾ ਜਦੋਂ ਪਾਰਟੀ ਦੀ ਉਨ੍ਹਾਂ ਦੀ ਲੋੜ ਸੀ। ਕੁਝ ਏਦਾਂ ਦੀ ਉਦਾਹਰਨ ਹੀ ਪੰਜਾਬ ਦੇ 8 ਸਿਆਸੀਆਂ ਆਗੂਆਂ ਦੇ ਢੁਕਵੀਂ ਬੈਠਦੀ ਹੈ। ਜਿਨ੍ਹਾਂ ਨੇ ਪਹਿਲਾਂ ਕਾਂਗਰਸ ਛੱਡ ਬੀਜੇਪੀ ਜੁਆਇਨ ਕੀਤੀ ਤੇ ਹੁਣ ਮੁੜ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਨ੍ਹਾਂ ਵਿੱਚ ਸਾਬਕਾ ਮੰਤਰੀਆਂ ਬਲਬੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ, ਜੀਤ ਮਹਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਕਾਂਗੜ ਦਾ ਵਿਸ਼ੇਸ਼ ਤੌਰ ਤੇ ਨਾਂਅ ਸ਼ਾਮਿਲ ਹੈ। ਪਰ ਹੁਣ ਇਨ੍ਹਾਂ ਦੀ ਵਾਪਸੀ ਕਾਰਨ ਪ੍ਰਦੇਸ਼ ਕਾਂਗਰਸ ਵਿੱਚ ਵਿਰੋਧ ਸੁਰੂ ਹੋ ਗਿਆ ਹੈ।
ਇਸ ਕਾਰਨ ਕਾਂਗਰਸ ਪਾਰਟੀ ਦੇ ਚਾਰ ਜਿਲ੍ਹਾ ਪ੍ਰਧਾਨਾਂ ਨੇ ਆਪਣੇ ਅਹੁੱਦਿਆਂ ਤੋਂ ਅਸਤੀਫਾ ਦੇ ਦਿੱਤਾ। ਤੇ ਬੀਜੇਪੀ ਛੱਡ (Congress) ਵਿੱਚ ਆਏ ਆਗੂਆਂ ਖਿਲਾਫ ਤਲਖ ਟਿੱਪਣੀ ਕੀਤੀ। ਇਨ੍ਹਾਂ ਚਾਰੇ ਜਿਲ੍ਹਾ ਪ੍ਰਧਾਨਾਂ ਨੇ ਆਪਣਾ ਅਸਤੀਫਾ ਸੂਬਾ ਪ੍ਰਧਾਨ ਨੂੰ ਭੇਜ ਦਿੱਤਾ ਹੈ। ਅਸਤੀਫਾ ਦੇਣ ਵਾਲੇ ਚਾਰੇ ਜਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਪਾਰਟੀ ਨਾਲ ਧੋਖਾ ਕੀਤਾ ਹੈ ਅਤੇ ਸੱਤਾ ਦੇ ਲਾਲਚੀ ਆਗੂਆਂ ਨੂੰ ਮੁੜ ਪਾਰਟੀ ਸ਼ਾਮਿਲ ਕੀਤਾ ਗਿਆ ਹੈ ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈ। ਜੇਕਰ ਇਹਨਾਂ ਆਗੂਆਂ ਨੂੰ ਕਾਂਗਰਸ ਵਿੱਚ ਵਾਪਿਸ ਲਿਆ ਜਾਂਦਾ ਹੈ ਤਾਂ ਅਜਿਹੇ ਮੌਕਾਪ੍ਰਸਤਾਂ ਨੂੰ ਵਰਕਰਾਂ ਦੀ ਕਤਾਰ ਵਿੱਚ ਰੱਖਿਆ ਜਾਵੇ। ਉਨ੍ਹਾਂ ਨੂੰ ਪਾਰਟੀ ਵਿੱਚ ਆਗੂ ਵਜੋਂ ਥਾਂ ਨਹੀਂ ਦਿੱਤੀ ਜਾਣੀ ਚਾਹੀਦੀ।