
ਕਾਂਗਰਸ ਵਲੋਂ ਦੇਸ਼ ਵਿੱਚ ਸ਼ੁਰੂ ਕੀਤੀ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਦਾ ਆਗਾਜ਼ ਅੱਜ ਦੁਆਬੇ ਦੇ ਹਲਕਾ ਆਦਮਪੁਰ ਅਧੀਨ ਪੈਂਦੇ ਪਿੰਡ ਸੰਘਵਾਲ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਁਲੋਂ ਕੀਤਾ ਗਿਆ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਦੇਸ਼ ਨੂੰ ਯੋਗ ਅਗਵਾਈ ਦੇ ਸਕਦੇ ਹਨ ਉਹ ਦੇਸ਼ ਅੰਦਰ ਫਿਰਕੂ ਤਾਕਤਾਂ ਨੂੰ ਰੋਕ ਕੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਨੇ ਇਸ ਦੇਸ਼ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਹੁਣ ਉਨ੍ਹਾਂ ਨੇ ਜਨ ਸੰਪਰਕ ਮੁਹਿੰਮ ਦਾ ਆਗਾਜ਼ ਕੀਤਾ ਹੈ ਅਸੀਂ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਨੂੰ ਪੰਜਾਬ ਵਿਚ ਚਲਾ ਕੇ ਪੰਜਾਬ ਵਿਚ ਵੱਡੀ ਲਾਮਬੰਦੀ ਕਰਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਤਰਸਯੋਗ ਹੈ, ਬਦਲਾਅ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰਕੇ ਬਣੀ ਆਪ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਦੀ ਉਪ ਚੋਣ ਵਿਚ ਕਾਂਗਰਸ ਪਾਰਟੀ ਹਰ ਹੀਲੇ ਜਿੱਤੇਗੀ। ਇਸ ਮੌਕੇ ਸੁਖਵਿੰਦਰ ਸਿੰਘ ਕੋਟਲੀ ਐਮਐਲਏ ਆਦਮਪੁਰ, ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਐਮਐਲਏ, ਸੁਰਿੰਦਰ ਚੌਧਰੀ ਸਾਬਕਾ ਐਮਐਲਏ, ਵਿਕਰਮ ਚੌਧਰੀ ਐਮਐਲਏ, ਸੋਨੂੰ ਢੇਸੀ,ਅੰਮ੍ਰਿਤਪਾਲ ਭੌਂਸਲੇ ਫਿਲੌਰ ਇੰਚਾਰਜ ਆਦਮਪੁਰ, ਪਰਮਿੰਦਰ ਸਿੰਘ ਮੱਲ੍ਹੀ ਬਲਾਕ ਪ੍ਰਧਾਨ, ਜਸਪ੍ਰੀਤ ਨਰਵਾਲ, ਸੰਦੀਪ ਨਿੱਝਰ, ਗੁਰਦੀਪ ਸਿੰਘ ਸਾਬਕਾ ਸਰਪੰਚ, ਮਲਕੀਅਤ ਸਿੰਘ, ਗੁਰਬਖਸ਼ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਨੀ ਬਿਰਲਾ ਮੈਂਬਰ ਬਲਾਕ ਸੰਮਤੀ, ਮਨੋਜ ਕੁਮਾਰ ਸਰਪੰਚ, ਮੁਕੱਦਰ ਲਾਲ ਕੌਂਸਲਰ, ਕਲਵਿੰਦਰ ਸਿੰਘ ਸਰਪੰਚ, ਸਵਾਮੀ ਗੁਰਬਖਸ਼ ਸਰਪੰਚ ਹਾਜ਼ਰ ਸਨ।