PoliticsPunjab

ਕਾਰ ਬਾਜ਼ਾਰ ਤੋਂ ਟਰਾਈ ਲੈਣ ਦੇ ਬਹਾਨੇ ਠੱਗ ਗਿਰੋਹ ਕਾਰ ਲੈ ਕੇ ਫਰਾਰ

ਮਾਮਲਾ ਮਲੇਰਕੋਟਲਾ ਕਾਰ ਬਾਜ਼ਾਰ ਤੋਂ ਸਾਹਮਣੇ ਆਇਆ ਹੈ।ਮਲੇਰਕੋਟਲਾ ਦੇ ਰਹਿਣ ਵਾਲੇ ਇਮਰਾਨ ਨੇ ਦੱਸਿਆ ਕਿ ਕਾਰ ਬਾਜ਼ਾਰ ਵਿੱਚ ਹਾਜੀ ਕਾਰ ਨਾਮ ਦੀ ਦੁਕਾਨ ਹੈ। ਜਿੱਥੇ ਕਾਰਾਂ ਵੇਚਣ ਅਤੇ ਖਰੀਦਣ ਦਾ ਕੰਮ ਕੀਤਾ ਜਾਂਦਾ ਹੈ। ਆਈਟੀਆਈ ਚੌਂਕ ਨਾਭਾ ਰੋਡ ਤੇ ਸਵੇਰੇ ਜਦੋਂ ਕਾਰ ਬਾਜ਼ਾਰ ਵਿੱਚ ਕੰਮ ਕਰ ਰਹੇ ਸੀ ਤਾਂ ਕੁਝ ਵਿਅਕਤੀ ਫੀਗੋ ਕਾਰ ਵਿੱਚ ਦੁਕਾਨ ਤੇ ਆਏ, ਉਹਨਾਂ ਨੇ ਕਾਰ ਖਰੀਦਣ ਦੀ ਗੱਲ ਕੀਤੀ।

ਸਫ਼ੈਦ ਰੰਗ ਦੀ ਡਿਜ਼ਾਇਰ ਕਾਰ (PB 13 BF 0518) ਕਥਿਤ ਠੱਗ ਵਿਅਕਤੀਆਂ ਨੂੰ ਪਸੰਦ ਆਈ ਅਤੇ ਕਾਰ ਦੀ ਟਰਾਈ ਲੈਣ ਦੇ ਬਹਾਨੇ ਕਾਰ ਲੈ ਕੇ ਰਫੂ ਚੱਕਰ ਹੋ ਗਏ।ਇਮਰਾਨ ਨੇ ਦੱਸਿਆ ਕਿ ਕਥਿਤ ਠੱਗ ਵਿਅਕਤੀਆਂ ਦਾ ਪਿੱਛਾ ਕੀਤਾ ਗਿਆ ਲੇਕਿਨ ਉਹ ਪਟਿਆਲਾ ਸਾਈਡ ਕਾਰ ਲੈ ਕੇ ਫਰਾਰ ਹੋ ਗਏ।

Back to top button