ਲਾਟਰੀ ਜਿੱਤਣਾ ਹਰ ਕਿਸੇ ਦੀ ਇੱਛਾ ਹੁੰਦੀ ਹੈ। ਪਰ ਜ਼ਰੂਰੀ ਨਹੀਂ ਕਿ ਹਰ ਕਿਸੇ ਦੇ ਸੁਪਨੇ ਸਾਕਾਰ ਹੋਣ। ਹਾਲਾਂਕਿ ਜ਼ਰਾ ਸੋਚੋ ਕਿ ਜੇ ਕਿਸੇ ਵਿਅਕਤੀ ਨੂੰ ਪਤਾ ਲੱਗ ਲੱਗੇ ਕਿ ਉਸ ਨੇ ਲਾਟਰੀ ਜਿੱਤ ਲਈ ਹੈ, ਪਰ ਲਾਟਰੀ ਦੀ ਟਿਕਟ ਲੱਭ ਨਹੀਂ ਰਹੀ ਤਾਂ ਉਸ ਦੀ ਹਾਲਤ ਕੀ ਹੋਵੇਗੀ। ਅਜਿਹਾ ਹੀ ਅਮਰੀਕਾ ਵਿੱਚ ਇੱਕ ਵਿਅਕਤੀ ਨਾਲ ਹੋਇਆ। ਇਹ ਬੰਦਾ 25 ਕਰੋੜ ਦੀ ਲਾਟਰੀ ਟਿਕਟ ਸ਼ਰਾਬ ਦੀ ਦੁਕਾਨ ‘ਤੇ ਭੁੱਲ ਆਇਆ।
ਡੇਲੀ ਮੇਲ ਮੁਤਾਬਕ ਮੈਸਾਚੂਸਟਸ ਦਾ ਰਹਿਣ ਵਾਲਾ ਪਾਲ ਲਿਟਿਲ ਇਕ ਮਕੈਨਿਕ ਹੈ ਅਤੇ ਡੀਜ਼ਲ ਇੰਜਣ ਬਣਾਉਣ ਦਾ ਕੰਮ ਕਰਦਾ ਹੈ। ਉਸ ਨੇ ਇੱਕ ਲਾਟਰੀ ਟਿਕਟ ਖਰੀਦੀ, ਪਰ ਉਸ ਨੂੰ ਗਲਤੀ ਨਾਲ ਇੱਕ ਸ਼ਰਾਬ ਦੀ ਦੁਕਾਨ ‘ਤੇ ਛੱਡ ਦਿੱਤਾ।
ਉੱਥੇ ਕੰਮ ਕਰਨ ਵਾਲੀ ਕਲਰਕ ਕਾਰਲੀ ਨੂਨਸ ਨੇ ਇਸ ਨੂੰ ਆਪਣੀ ਜੇਬ ਵਿੱਚ ਰੱਖ ਲਿਆ। ਲਿਟਿਲ ਨੇ ਸੋਚਿਆ ਕਿ ਉਹ ਕਿਤੇ ਡਿੱਗ ਗਈ ਹੈ, ਪਰ ਸ਼ਾਮ ਨੂੰ ਲਾਟਰੀ ਦਫਤਰ ਤੋਂ ਇੱਕ ਕਾਲ ਆਈ ਅਤੇ ਦੱਸਿਆ ਗਿਆ ਕਿ ਉਸ ਨੇ 3 ਮਿਲੀਅਨ ਡਾਲਰ ਭਾਵ ਲਗਭਗ 25 ਕਰੋੜ ਦਾ ਜੈਕਪਾਟ ਜਿੱਤ ਲਿਆ ਹੈ। ਇਹ ਸੁਣ ਕੇ ਲਿਟਿਲ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਹੁਣ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ।