Nationwide ਯੂਥ ਐਸੋਸੀਏਸ਼ਨ ਅਤੇ Media ਕਲੱਬ ਰਜਿ. ਵਲੋਂ ਪੰਜਾਬ ‘ਚ ਇੱਕ ਲੱਖ ਪੌਦੇ ਲਗਾਉਣ ਦੀ ਸ਼ੁਰੂਆਤ, MP ਸੁਸ਼ੀਲ ਰਿੰਕੂ ‘ਤੇ MLA ਰਮਨ ਅਰੋੜਾ ਨੇ ਲਗਾਏ ਪੌਦੇ

ਨੇਸ਼ਨਵਾਇਡ ਯੂਥ ਐਸੋਸੀਏਸ਼ਨ ਰਜਿ. ‘ਤੇ ਮੀਡੀਆ ਕਲੱਬ ਪੰਜਾਬ ਰਜਿ. ਵੱਲੋਂ ਜਲੰਧਰ ‘ਚ ਇੱਕ ਲੱਖ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ, MP ਸੁਸ਼ੀਲ ਰਿੰਕੂ ਤੇ MLA ਰਮਨ ਅਰੋੜਾ ਨੇ ਲਗਾਏ ਪੌਦੇ
ਜਲੰਧਰ / ਬਿਉਰੋ
ਨੇਸ਼ਨਵਾਇਡ ਯੂਥ ਐਸੋਸੀਏਸ਼ਨ(ਰਜਿ:) ਅਤੇ ਮੀਡੀਆ ਕਲੱਬ ਪੰਜਾਬ ਰਜਿ. ਵੱਲੋਂ ਸਾਝੇ ਤੌਰ ਤੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਜਲੰਧਰ ਵਿੱਚ ਵੱਖ ਵੱਖ ਥਾਵਾਂ ਤੇ ਇੱਕ ਲੱਖ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਸੰਸਥਾ ਵੱਲੋਂ ਪੌਦੇ ਲਗਾਉਣ ਦੀ ਸ਼ੁਰੂਆਤ ਜਲੰਧਰ ਵਿੱਚ ਲੈਦਰ ਕੰਪਲੈਕਸ ਰੋਡ ਤੋਂ ਕੀਤੀ ਗਈ।ਜਿਸ ਵਿੱਚ ਬਤੌਰ ਮੁੱਖ ਮਹਿਮਾਨ ਜਲੰਧਰ ਦੇ ਨਵੇਂ ਚੁਣੇ ਐਮ.ਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ, ਮੀਡੀਆ ਕਲੱਬ ਪੰਜਾਬ ਦੇ ਚੇਅਰਮੈਨ ਅਮਨ ਮੇਹਰਾ ਅਤੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ , ਪੀ.ਕੇ. ਐਫ ਦੇ ਮੁੱਖੀ ਆਲੋਕ ਸੋਂਧੀ, ਵਿਵੇਕ ਸੋਂਧੀ, ਕੌਂਸਲਰ ਲਖਬੀਰ ਸਿੰਘ ਬਾਜਵਾ, ਸੁਰਜੀਤ ਸਿੰਘ ਡੀ ਐੱਫ ਓ,ਨਿਰੰਕਾਰੀ ਮਿਸ਼ਨ ਦੇ ਜ਼ੋਨਲ ਇੰਚਾਰਜ ਪਾਲੀ ਜੀ,ਨੈਸ਼ਨਲ ਅੱਖਾਂ ਦੇ ਹਸਪਤਾਲ ਦੇ ਡਾਕਟਰ ਪਿਯੂਸ਼ ਗੋਇਲ, , ਸਰਪੰਚ ਅਮਰੀਕ ਸਿੰਘ , ਭੁਪਿੰਦਰ ਰੱਤਾ ਉਚੇਚੇ ਤੌਰ ਤੇ ਪਹੁੰਚੇ ਅਤੇ ਆਪਣੇ ਕਰ ਕਮਲਾਂ ਨਾਲ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।
ਸੰਸਥਾ ਦੇ ਪ੍ਰਧਾਨ ਮਹੇਸ਼ ਰਹੇਜਾ ਨੇ ਦੱਸਿਆ ਕਿ ਸੰਸਥਾ ਵਲੋਂ ਇੱਕ ਲੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿੱਚ ਪੂਰੇ ਪੰਜਾਬ ਵਿੱਚ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਜਾਣਗੇ ਅਤੇ ਉਹਨਾਂ ਦੀ ਦੇਖਭਾਲ ਵੀ ਸੰਸਥਾ ਵਲੋਂ ਕੀਤੀ ਜਾਏਗੀ। ਸੰਸਥਾ ਦੇ ਜ਼ਿਲਾ ਚੇਅਰਮੈਨ ਰਾਮ ਸਿੰਘ ਭੱਟੀ, ਉਪ ਪ੍ਰਧਾਨ ਅਮਨਦੀਪ ਸਿੰਘ ਅਤੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਵਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਪੌਦਿਆਂ ਨੂੰ ਗੋਦ ਲੈ ਸਕਦਾ ਹੈ ਅਤੇ ਦੇਖਭਾਲ ਸੰਸਥਾ ਕੋਲੋ ਕਰਵਾ ਸਕਦਾ ਹੈ।
ਇਸ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਅਤੇ ਰਮਨ ਅਰੋੜਾ ਨੇ ਸਭ ਨੂੰ ਅਪੀਲ ਕੀਤੀ ਕਿ ਇੱਕ ਰੁੱਖ ਗੋਦ ਜਰੂਰ ਲਵੋ ਜੌ ਕਿ ਵਾਤਾਵਰਨ ਲਈ ਬਹੁਤ ਜ਼ਰੂਰੀ ਹੈ।ਨੇਸ਼ਨਵਾਇਡ ਯੂਥ ਐਸੋਸੀਏਸ਼ਨ ਨੇ ਵੱਖ ਵੱਖ ਕਿਸਮ ਦੇ ਪੌਦੇ ਨੀਮ, ਪਿੱਪਲ, ਜਮੁਨ, ਦਰੇਗ ਦੇ ਪੌਦੇ ਲਗਾਏ ਜੋ ਕਿ ਵਾਤਾਵਰਨ ਲਈ ਬਹੁਤ ਜ਼ਰੂਰੀ ਅਤੇ ਲਾਭਦਾਇਕ ਮੰਨੇ ਜਾਂਦੇ ਹਨ। ਇਸ ਦੌਰਾਨ ਸੰਸਥਾ ਦੇ ਮੈਂਬਰ ਗੁਰਮੀਤ ਸਿੰਘ, ਦੀਪ ਸੋਹੀ,ਮੋਨਿਕਾ ਲੂਥਰਾ,ਸਰਬਜੀਤ ਸਿੰਘ, ਨੀਤੂ, ਲਖਬੀਰ ਸਿੰਘ, ਰਾਹੁਲ, ਜੈ.ਐਸ ਸੰਧੂ, ਪ੍ਰਿਤਪਾਲ ਸਿੰਘ, ਰਾਜੇਸ਼ ਕਾਲੀਆ,ਮਨਜੀਤ ਸਿੰਘ ਮੌਜੂਦ ਰਹੇ।