HealthPunjab

ਕਾਲਜ ਦਾਖਲਾ ਕਰਵਾ ਕੇ ਆ ਰਹੇ ਨੌਜਵਾਨਾਂ ਦੀ ਪਲਟੀ ਕਾਰ, 2 ਵਿਦਿਆਰਥੀਆਂ ਦੀ ਮੌਤ, 4 ਗੰਭੀਰ ਜ਼ਖ਼ਮੀ

ਤਲਵੰਡੀ ਸਾਬੋ ਮੌੜ ਰੋਡ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਲਟੋ ਗੱਡੀ ਵਿੱਚ ਸਵਾਰ ਹੋ ਕੇ 2 ਕੁੜੀਆਂ ਸਣੇ 4 ਨੌਜਵਾਨ ਵਿਦਿਆਰਥੀ ਤਲਵੰਡੀ ਸਾਬੋ ਵਿਖੇ ਇੱਕ ਨਿੱਜੀ ਨਰਸਿੰਗ ਕਾਲਜ ਵਿੱਚ ਲੜਕੀ ਨੂੰ ਦਾਖ਼ਲਾ ਦਿਵਾਉਣ ਲਈ ਪੁੱਛਗਿੱਛ ਕਰਨ ਪਹੁੰਚੇ ਸਨ।

 

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਤਲਵੰਡੀ ਸਾਬੋ ਤੋ ਵਾਪਸ ਟੋਹਾਣਾ ਹਰਿਆਣਾ ਨੂੰ ਜਾ ਰਹੇ ਸਨ। ਕਾਲਜ ਵਿੱਚੋਂ ਪੁੱਛਗਿੱਛ ਕਰ ਕੇ ਵਾਪਸ ਜਾਣ ਸਮੇਂ ਤਲਵੰਡੀ ਸਾਬੋ ਤੋਂ ਕਰੀਬ 3 ਕਿਲੋਮੀਟਰ ਮੌੜ ਰੋਡ ’ਤੇ ਉਨ੍ਹਾਂ ਦੀ ਗੱਡੀ ਅਚਾਨਕ ਪਲਟ ਗਈ, ਜਿਸ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਦੋ ਗਈ ਜਦਕਿ 4 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਹਾਦਸੇ ਵਿੱਚ ਦੋ ਨੋਜਵਾਨਾਂ ਰਾਹੁਲ ਵਾਸੀ ਟੋਹਾਣਾ ਅਤੇ ਜਗਤਾਰ ਸਿੰਘ ਮਕਰੋੜ ਸਾਹਿਬ ਸੰਗਰੂਰ ਦੀ ਮੌਤ ਹੋ ਗਈ, ਜਦੋ ਕਿ ਬਾਕੀ ਜਖਮੀ ਵਿਦਿਆਰਥੀਆਂ ਵਿੱਚ ਅਜੈ ਕੁਮਾਰ,ਸਚਿਨ,ਊਸ਼ਾ ਅਤੇ ਪੂਜਾ ਨੂੰ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆਂ ਹੈ ।

Leave a Reply

Your email address will not be published.

Back to top button