Punjab

ਕਿਡਨੈਪਰ ਦਾ ਐਨਕਾਉਂਟਰ, ਪੁਲਿਸ ਨੇ ਲੱਤ ‘ਚ ਗੋਲੀ ਮਾਰਕੇ ਕੀਤਾ ਗ੍ਰਿਫਤਾਰ

Kidnapper's encounter, arrested by police after shooting him in the leg

ਬੀਤੀ ਰਾਤ ਇਕ ਪੁਲਿਸ ਨੇ ਕਿਡਨੈਪਰ ਦਾ ਐਨਕਾਊਂਟਰ ਕੀਤਾ ਹੈ ਜਿਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਬਦਮਾਸ਼ ਧਨਾਸੂ ਸਾਈਕਲ ਵੈਲੀ ਸਾਈਡ ਤੋਂ ਬਾਈਕ ਉੱਤੇ ਜਾ ਰਹੇ ਸੀ ਕਿ ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਪੁਲਿਸ ਵੀ ਉਸੇ ਜਗ੍ਹਾ ਉੱਤੇ ਪਹੁੰਚੀ। ਦੱਸ ਦੇਈਏ ਕਿ ਸ਼ਾਹਕੋਟ ਵਿੱਚ ਇੱਕ ਨੌਜਵਾਨ ਦੇ ਅਗਵਾ ਮਾਮਲੇ ਵਿੱਚ ਮੁਲਜ਼ਮ ਭੱਜੇ ਸੀ। ਪੁਲਿਸ ਨੇ ਨਾਕਾਬੰਦੀ ਕਰਕੇ ਬਦਮਾਸ਼ਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ ਨੇ ਪੁਲਿਸ ਟੀਮ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ। ਲੁਧਿਆਣਾ ਸੀਆਈਏ ਦੇ ਇੰਚਾਰਜ ਅਤੇ ਏਡੀਸੀਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਰਾਤ 11:45 ਦੇ ਕਰੀਬ ਇਹ ਕਾਰਵਾਈ ਕੀਤੀ ਗਈ ਹੈ, ਸਾਨੂੰ ਕੋਈ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਮੌਕੇ ਉੱਤੇ ਮੁਲਜ਼ਮ ਨੂੰ ਕਾਬੂ ਕਰਨ ਲਈ ਪਹੁੰਚੀ ਅਤੇ ਨਾਕੇਬੰਦੀ ਕਰਕੇ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਦੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਮੁਲਜ਼ਮ ਦੀ ਲੱਤ ਉੱਤੇ ਗੋਲੀ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ। ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ।

Back to top button