ਕਿਸ਼ਨਗੜ੍ਹ ‘ਚ ਪੁਲਿਸ ਸੁਸਤ-ਚੋਰ ਚੁੱਸਤ, ਲੋਕਾਂ ਨੇ ਮੋਟਰ ਸਾਇਕਲ ਚੋਰ ਪੁਲਿਸ ਨੂੰ ਫੜਾਏ, ਪੁਲਿਸ ਨੇ ਵਾਹ-ਵਾਹ ਖੱਟਣ ਲਈ ਇਹ ਪ੍ਰੈਸ ਨੋਟ ਕਰ ‘ਤਾ ਜਾਰੀ
Motorcycle thieves caught and handed over to the police in Kishangarh, the police issued this press note to gain their praise

ਕਿਸ਼ਨਗੜ੍ਹ ‘ਚ ਪੁਲਿਸ ਸੁਸਤ-ਚੋਰ ਚੁੱਸਤ, ਲੋਕਾਂ ਨੇ ਮੋਟਰ ਸਾਇਕਲ ਚੋਰ ਪੁਲਿਸ ਨੂੰ ਫੜਾਏ, ਪੁਲਿਸ ਨੇ ਵਾਹ-ਵਾਹ ਖੱਟਣ ਲਈ ਇਹ ਪ੍ਰੈਸ ਨੋਟ ਕਰ ‘ਤਾ ਜਾਰੀ
ਜਲੰਧਰ / ਅਮਨਦੀਪ ਸਿੰਘ
ਬੀਤੇ ਦਿਨੀ ਕਰਤਾਰਪੁਰ ਪੁਲਿਸ ਥਾਣੇ ਅਧੀਨ ਆਓਂਦੀ ਪੁਲਿਸ ਚੌਂਕੀ ਕਿਸ਼ਨਗੜ੍ਹ ਤੋਂ ਕੁਝ ਹੀ ਦੂਰੀ ਤੋਂ ਦੋ ਅਣਪਛਾਤੇ ਨੌਜਵਾਨਾਂ ਨੇ ਦਿਨ ਦਿਹਾੜੇ ਇਕ ਮੋਟਰਸਾਇਕਲ ਚੋਰੀ ਕਰ ਲਿਆ ਸੀ। ਜਿਸ ਦੇ ਚਲਦਿਆਂ ਪੁਲਿਸ ਨੇ ਜੋ ਕੰਮ ਚੋਰਾਂ ਨੂੰ ਫੜ੍ਹਨ ਲਈ ਕਰਨਾ ਸੀ ਨਹੀਂ ਕੀਤਾ ਲੇਕਿਨ ਪਿੰਡ ਦੇ ਲੋਕਾਂ ਵਲੋਂ ਬੜੀ ਬਹਾਦਰੀ ਦਿਖਾਉਣੇ ਹੋਏ ਮੋਟਰਸਾਈਕਲ ਚੋਰਾਂ ਨੂੰ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਗਿਆ ਜਿਸ ਦੀ ਵੀਡੀਓ ਵੀ ਵਾਇਰਲ ਕੀਤੀ ਗਈ।
ਕਿਸ਼ਨਗੜ੍ਹ ‘ਚ ਮੋਟਰ ਸਾਇਕਲ ਚੋਰ ਲੋਕਾਂ ਨੇ ਫੜ੍ਹਕੇ ਕੀਤੇ ਪੁਲਿਸ ਹਵਾਲੇ, ਪੁਲਿਸ ਨੇ ਆਪਣੀ ਵਾਹ-ਵਾਹ ਖੱਟਣ ਲਈ ਇਹ ਪ੍ਰੈਸ ਨੋਟ ਜਾਰੀ ਕਰ ‘ਤਾ……!
ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋ ਮੋਟਰ ਸਾਇਕਲ ਚੋਰ ਗਿਰੋਹ ਨੂੰ ਕਾਬੂ
ਕਰਕੇ ਦੋ ਚੋਰੀ ਸ਼ੁਦਾ ਮੋਟਰ ਸਾਇਕਲ ਅਤੇ ਦੋ ਐਕਟਿਵਾ ਸਕੂਟਰੀਆ ਨੂੰ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ।
ਸ੍ਰੀ ਸਰਬਜੀਤ ਰਾਏ ਪੀ.ਪੀ.ਐਸ ਪੁਲਿਸ ਕਪਤਾਨ,(ਤਫਤੀਸ਼) ਤੇ ਸ੍ਰੀ ਸੁਰਿੰਦਰ ਪਾਲ
ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ
ਅਨਸਰਾ ਵਿਰੁੱਧ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ
ਟੀਮ ASI ਬਲਵੀਰ ਸਿੰਘ ਵੱਲੋਂ ਮੋਟਰ ਸਾਇਕਲ ਚੋਰ ਗਿਰੋਹ ਨੂੰ ਕਾਬੂ ਕਰਕੇ ਦੋ ਚੋਰੀ ਸ਼ੁਦਾ ਮੋਟਰ ਸਾਇਕਲ ਸਪਲੈਂਡਰ
ਅਤੇ ਦੋ ਐਕਟਿਵਾ ਸਕੂਟਰੀਆ ਨੂੰ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮਿਤੀ 17.04.2025 ਨੂੰ ASI ਬਲਵੀਰ ਸਿੰਘ
ਸਮੇਤ ਪੁਲਿਸ ਪਾਰਟੀ ਬ੍ਰਾਏ ਨਾਕਾਬੰਦੀ ਭੈੜੇ ਪੁਰਸ਼ਾ ਦੇ ਸਬੰਧ ਵਿਚ ਮੋਜੂਦ ਸੀ ਤਾ ਖਾਸ ਇਤਲਾਹ ਪਰ ਕੁਲਦੀਪ
ਕੁਮਾਰ ਪੁੱਤਰ ਸਤਨਾਮ ਵਾਸੀ ਪਿੰਡ ਨੋਗੱਜਾ ਥਾਣਾ ਕਰਤਾਰਪੁਰ ਜਿਲਾ ਜਲੰਧਰ ਅਤੇ ਵਰਿੰਦਰ ਕੁਮਾਰ ਪੁੱਤਰ ਚੰਦਰ ਭਾਨ
ਵਾਸੀ ਮੁਹੱਲਾ ਕੌਲਸਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਨੂੰ ਕਾਬੂ ਕਰਕੇ ਉਹਨਾ ਪਾਸੋ ਦੋਰਾਨੇ ਤਫਤੀਸ਼ ਦੋ ਚੋਰੀ ਸ਼ੁਦਾ
ਮੋਟਰ ਸਾਇਕਲ ਅਤੇ ਦੋ ਐਕਟਿਵਾ ਸਕੂਟਰੀਆ ਨੂੰ ਬ੍ਰਾਮਦ ਕੀਤਾ ਗਿਆ ਹੈ।ਜੋ ਦੋਸ਼ੀਆ ਕੁਲਦੀਪ ਕੁਮਾਰ ਅਤੇ
ਵਰਿੰਦਰ ਕੁਮਾਰ ਉਕਤਾਨ ਨੇ ਹਾਲ ਹੀ ਵਿਚ ਕਿਸ਼ਨਗੜ੍ਹ ਤੋ ਇਕ ਮੋਟਰ ਸਾਇਕਲ ਚੋਰੀ ਕੀਤਾ ਸੀ।ਜਿਸਤੇ ASI
ਬਲਵੀਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਕਾਰਵਾਈ ਕਰਦੇ ਹੋਏ ਕਿਸ਼ਨਗੜ੍ਹ ਤੋ ਚੋਰੀ ਸ਼ੁਦਾ ਮੋਟਰ ਸਾਇਕਲ
ਵੀ ਬ੍ਰਾਮਦ ਕੀਤਾ ਹੈ।ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ
ਕੀਤਾ ਗਿਆ ਹੈ ਅਤੇ ਹੋਰ ਕੀਤੀਆ ਹੋਈਆ ਵਾਰਦਾਤਾ ਸਬੰਧੀ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਦੋਸ਼ੀ ਜੋ ਗ੍ਰਿਫਤਾਰ ਕੀਤੇ ਗਏ ਹਨ:-
1. ਕੁਲਦੀਪ ਕੁਮਾਰ ਪੁੱਤਰ ਸਤਨਾਮ ਵਾਸੀ ਪਿੰਡ ਨੋਗੱਜਾ ਥਾਣਾ ਕਰਤਾਰਪੁਰ ਜਿਲਾ ਜਲੰਧਰ।
2.ਵਰਿੰਦਰ ਕੁਮਾਰ ਪੁੱਤਰ ਚੰਦਰ ਭਾਨ ਵਾਸੀ �
ਪਰ ਹੈਰਾਨੀ ਦੀ ਗੱਲ ਉਸ ਸਮੇ ਸਾਹਮਣੇ ਆਈ ਜਦ ਪੁਲਿਸ ਵਲੋਂ ਉਨ੍ਹਾਂ ਲੋਕਾਂ ਦੀ ਸਰਾਹਨਾ ਕਰਨ ਦੀ ਬਜਾਏ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਕਿ ਏ ਐਸ ਆਈ ਬਲਬੀਰ ਸਿੰਘ ਨੇ 17 ਅਪ੍ਰੈਲ ਨੂੰ ਇਕ ਪੁਲਿਸ ਨਾਕੇ ਦੌਰਾਨ ਚੋਰ ਗਿਰੋਹ ਦੇ ਕੁਲਦੀਪ ਕੁਮਾਰ ਪੁੱਤਰ ਸਤਨਾਮ ਵਾਸੀ ਪਿੰਡ ਨੋਗੱਜਾ ਥਾਣਾ ਕਰਤਾਰਪੁਰ ਜਿਲਾ ਜਲੰਧਰ ਅਤੇ ਵਰਿੰਦਰ ਕੁਮਾਰ ਪੁੱਤਰ ਚੰਦਰ ਭਾਨ ਵਾਸੀ ਮੁਹੱਲਾ ਕੌਲਸਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਨੂੰ ਕਾਬੂ ਕਰਕੇ ਉਹਨਾ ਪਾਸੋ ਦੋਰਾਨੇ ਤਫਤੀਸ਼ ਦੋ ਚੋਰੀ ਸ਼ੁਦਾ ਮੋਟਰ ਸਾਇਕਲ ਅਤੇ ਦੋ ਐਕਟਿਵਾ ਸਕੂਟਰੀਆ ਨੂੰ ਬ੍ਰਾਮਦ ਕੀਤਾ ਗਿਆ ਹੈ ਅਤੇ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ
ਕੀਤਾ ਗਿਆ ਹੈ. ਇਥੇ ਜਿਕਰਯੋਗ ਹੈ ਕਿ ਕਿਸ਼ਨਗੜ੍ਹ ਪੁਲਿਸ ਚੋਂਕੀ ਅਧੀਨ ਕੁਝ ਦਿਨ ਪਹਿਲਾ ਪਿੰਡ ਸੰਗਵਾਲ ਤੇ ਪਿੰਡ ਕਿਸ਼ਨਗੜ੍ਹ ਅੱਡੇ ਵਿਚ ਤਿੰਨ ਚੋਰੀਆਂ ਹੋ ਚੁਕੀਆਂ ਹਨ ਪਰ ਅਜੇ ਤਕ ਪੁਲਿਸ ਦੇ ਹੱਥ ਖਾਲੀ ਹਨ ਪਿੰਡਾਂ ਦੇ ਲੋਕਾਂ ਦਾ ਜੀਣਾ ਬਹੁਤ ਔਖਾ ਹੋ ਚੁਕਾ ਹੈ , ਜਿਸ ਦੇ ਚਲਦਿਆਂ ਅਨੇਕਾਂ ਪਿੰਡਾਂ ਦੇ ਲੋਕਾਂ ਨੇ ਉੱਚ ਅਧਿਕਾਰੀਆਂ ਮੰਗ ਕੀਤੀ ਹੈ ਕਿ ਉਕਤ ਚੋਂਕੀ ਇੰਚਾਰਜ ਨੂੰ ਬਦਲਿਆ ਜਾਵੇ ਤਾਂ ਲੋਕਾਂ ਦੀ ਜਾਨ ਮਾਲ ਦੀ ਸਹੀ ਇਫਾਜਤ ਹੋ ਸਕੇ।