ਕਿਸ਼ਨਗੜ੍ਹ ਚੌਂਕ ਨੇੜੇ ਕਲੋਨਾਈਜ਼ਰ ਵੱਲੋਂ ਨਜਾਇਜ਼ ਕਲੋਨੀ ਕੱਟ ਕੇ ਸਰਕਾਰ ਨੂੰ ਲਗਾਇਆ ਜਾ ਰਿਹਾ ਲੱਖਾਂ ਦਾ ਚੂਨਾ
ਜਲੰਧਰ / ਵਰਮਾ
ਜਲੰਧਰ ਡਿਵੈਲਪਮੈਂਟ ਅਥਾਰਟੀ/ ਪੁਡਾ ਅਧੀਨ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਜ਼ ਤੇ ਪੈਂਦੇ ਕਿਸ਼ਨਗੜ੍ਹ ਚੌਂਕ ਵਿਖੇ ਇੱਕ ਕਲੋਨਾਈਜ਼ਰ ਵੱਲੋਂ 2018 ਦੀ ਪਾਲਸੀ ਦੀ ਆੜ ਹੇਠ ਇੱਕ ਨਜਾਇਜ਼ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਕਿ ਇਸ ਘਪਲੇ ਵਿੱਚ ਜਲੰਧਰ ਡਿਵੈਲਪਮੈਂਟ ਅਥਾਰਟੀ/ ਪੁਡਾ ਕੁਝ ਅਧਿਕਾਰੀ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ 2014 ਨੂੰ ਕਿਸ਼ਨਗੜ੍ਹ ਅੱਡੇ (ਦੌਲਤਪੁਰ) ਵਿਚ ਇੱਕ ਵਿਅਕਤੀ ਵੱਲੋਂ ਰਾਧੇ ਰਾਧੇ ਨਾਮ ਦੀ ਇਕ ਮਾਰਕੀਟ ਨੂੰ ਜਲੰਧਰ ਡਿਵੈਲਪਮੈਂਟ ਅਥਾਰਟੀ/ ਪੁਡਾ ਵਿੱਚ ਅਪਲਾਈ ਕੀਤਾ ਗਿਆ ਸੀ ਫਿਰ ਸੰਨ 2018 ਵਿਚ ਵਾਹੀਯੋਗ ਜ਼ਮੀਨ ਨੂੰ ਦੁਕਾਨਾਂ ਨਾਲ ਜੋੜ ਕੇ ਉਸ ਨੂੰ ਕਲੋਨੀ ਦਾ ਰੂਪ ਦੇ ਦਿੱਤਾ ਗਿਆ ਸੀ, ਉਸ ਸਮੇਂ ਦੁਕਾਨਾਂ ਦੇ ਪਿੱਛੇ ਵਾਲੀ ਜਗ੍ਹਾ ਉੱਤੇ ਖੇਤੀ ਹੀ ਹੁੰਦੀ ਸੀ। ਕਾਫ਼ੀ ਸਮੇਂ ਤੱਕ ਉਕਤ ਕਾਲੋਨੀ ਵਿਚ ਉਸਾਰੀ ਦਾ ਕੰਮ ਬੰਦ ਰੱਖਿਆ ਗਿਆ। ਹੁਣ ਪਤਾ ਲੱਗਾ ਹੈ ਕਿ ਪਹਿਲੇ ਵਾਲੇ ਮਾਲਕ ਨੇ ਇਸ ਜ਼ਮੀਨ ਨੂੰ ਅੱਗੇ ਦੇ ਦਿੱਤਾ ਹੈ ਅਤੇ ਹੁਣ ਨਵਾਂ ਮਾਲਕ ਜਲੰਧਰ ਡਿਵੈਲਪਮੈਂਟ ਅਥਾਰਟੀ/ ਪੁਡਾ ਦੇ ਕੁਝ ਅਧਿਕਾਰੀਆ ਦੀ ਮਿਲੀਭੁਗਤ ਇਸ ਕਲੋਨੀ ਨੂੰ ਤੇਜ਼ੀ ਨਾਲ ਬਣਵਾ ਰਿਹਾ ਹੈ। ਇਸ ਤੋਂ ਲਗ ਰਿਹਾ ਹੈ ਕਿ ਪੁੱਡਾ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਕੁੰਭ ਦੀ ਨੀਂਦੇ ਸੁਤੇ ਪਏ ਹਨ ਜਿਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਉਹਨਾਂ ਦੀ ਜੇਬ੍ਹ ਗਰਮ ਕਰ ਦਿਤੀ ਗਈ ਹੈ ਅਤੇ ਪੁੱਡਾ ਅਧਿਕਾਰੀਆਂ ਦੀ ਬਦੋਲਤ ਹੀ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਉਕਤ ਕੋਲੋਨਾਈਜ਼ਰ ਵੱਲੋਂ ਇਕ ਮਰਲੇ ਦਾ ਰੇਟ ਜਮੀਨ ਉੱਤੇ ਸਾਢੇ ਚਾਰ ਲੱਖ ਰੁਪਏ ਮਰਲਾ ਰੱਖਿਆ ਗਿਆ ਹੈ। ਕਲੋਨਾਈਜ਼ਰ ਵੱਲੋਂ ਗਾਹਕਾਂ ਨੂੰ ਪੂਰਾ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਸਾਡੀ ਕਲੋਨੀ ਪਾਸ ਹੈ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਇਸ ਵਿਚ ਮੁਹਈਆ ਕਰਵਾਈ ਜਾਵੇਗੀ। ਇਸੇ ਸੰਬੰਧ ਵਿੱਚ ਪੁੱਡਾ ਦੇ ਕੁਝ ਸੀਨੀਅਰ ਅਧਿਕਾਰੀ ਨਾਲ ਗਲ ਕੀਤੀ ਤਾ ਉਨ੍ਹਾਂ ਵਲੋਂ ਕੋਈ ਜੁਆਬ ਨਹੀਂ ਦਿੱਤਾ ਗਿਆ