ਕਿਸ਼ਨਗੜ੍ਹ ਦੇ ਪਟਰੋਲ ਪੰਪ ‘ਤੇ ਚੱਲੀਆਂ ਗੋਲੀਆਂ, ਮੱਚਿਆ ਹੜ੍ਹਕਮ , 2 ਲੋਕ ਜ਼ਖ਼ਮੀ, ਦੇਖੋ CCTV ਵੀਡੀਓ
Gunfire at petrol pump in Kishangarh, violence breaks out, 2 people injured

Gunfire at petrol pump in Kishangarh, violence breaks out, 2 people injured
ਜਲੰਧਰ ਨੇੜਲੇ ਅੱਡਾ ਕਿਸ਼ਨਗੜ੍ਹ ਵਿਖੇ ਕਰਾੜੀ ਫਿਊਲ ਪੰਪ ‘ਤੇ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ। ਹਮਲਾਵਰਾਂ ਵੱਲੋਂ ਕਰੀਬ 10 ਤੋਂ 15 ਰਾਊਂਡ ਫਾਇਰ ਕੀਤੇ ਗਏ। ਪੁਲਿਸ ਕਾਬੂ ਕਰਦੀ, ਇਸ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਏ। ਗੋਲੀਬਾਰੀ ‘ਚ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਇਕ ਵਿਅਕਤੀ ਦੀ ਛਾਤੀ ‘ਚ ਗੋਲੀ ਲੱਗੀ ਹੈ ਤੇ ਦੂਸਰੇ ਦੇ ਮੋਢੇ ‘ਤੇ, ਜਿਨ੍ਹਾਂ ਨੂੰ ਜਲੰਧਰ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਚਸ਼ਮੀਦਾਂ ਮੁਤਾਬਕ, ਤਕਰੀਬਨ 10 ਤੋਂ 15 ਰਾਉਂਡ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਦੋ ਲੋਕ ਗੰਭੀਰ ਜ਼ਖਮੀ
ਗੋਲੀਬਾਰੀ ਦੀ ਘਟਨਾ ਵਿੱਚ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇੱਕ ਸ਼ਖਸ ਦੀ ਛਾਤੀ ਵਿੱਚ ਗੋਲੀ ਲੱਗੀ, ਜਦੋਂ ਕਿ ਦੂਜੇ ਦੇ ਮੋਢੇ ਵਿੱਚ ਗੋਲੀ ਲੱਗੀ। ਦੋਵਾਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਆਦਮਪੁਰ ਥਾਣੇ ਤੋਂ ਪੁਲਿਸ ਤੇ ਡੀਐਸਪੀ ਕਰਤਾਰਪੁਰ ਮੌਕਾ ਦੇਖਣ ਪਹੁੰਚੇ ਪਰ ਮੌਕੇ ਤੋਂ ਕੋਈ ਵੀ ਗੋਲੀ ਦਾ ਖੋਲ ਬਰਾਮਦ ਨਹੀਂ ਹੋਇਆ। ਇਕ ਗੋਲ਼ੀ ਜਿਹੜੀ ਦਫਤਰ ‘ਚ ਜਾ ਕੇ ਲੱਗੀ ਹੈ, ਉਹਦਾ ਖੋਲ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੈਟਰੋਲ ਪੰਪ ਦੇ ਮੁਲਾਜ਼ਮ ਤੇ ਦਫਤਰ ਦੇ ਮਾਲਕ ਜੋ ਅੰਦਰ ਬੈਠੇ ਖਾਣਾ ਖਾ ਰਹੇ ਸਨ, ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਪੁਲਿਸ ਦੇ ਦੱਸਣ ਮੁਤਾਬਿਕ ਦੋ ਵਿਅਕਤੀ ਜ਼ਖ਼ਮੀ ਹੋਏ ਹਨ
ਜਲੰਧਰ ਦਿਹਾਤੀ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਲਜ ਪ੍ਰਿੰਸੀਪਲ ਦੇ ਅਹੁਦੇ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਰਿਪੋਰਟਾਂ ਮੁਤਾਬਕ ਇੱਕ ਪੈਟਰੋਲ ਪੰਪ ਦੇ ਬਾਹਰ ਅਚਾਨਕ ਗੋਲੀਆਂ ਚੱਲਣ ਨਾਲ ਹਫੜਾ-ਦਫੜੀ ਮਚ ਗਈ। ਗੋਲੀਬਾਰੀ ਵਿੱਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇੱਕ ਵਿਅਕਤੀ ਦੀ ਛਾਤੀ ਵਿੱਚ ਗੋਲੀ ਲੱਗੀ ਹੈ, ਜਦੋਂ ਕਿ ਦੂਜੇ ਦੇ ਮੋਢੇ ਵਿੱਚ ਗੋਲੀ ਲੱਗੀ ਹੈ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਚਸ਼ਮਦੀਦਾਂ ਮੁਤਾਬਕ ਹਮਲਾਵਰ ਦੋ ਕਾਰਾਂ ਵਿੱਚ ਆਏ ਅਤੇ 10 ਤੋਂ 15 ਰਾਊਂਡ ਫਾਇਰ ਕਰਕੇ ਫਰਾਰ ਹੋ ਗਏ। ਘਟਨਾ ਵੇਲੇ ਪੈਟਰੋਲ ਪੰਪ ਦੇ ਦਫਤਰ ਵਿਚ ਮੌਜੂਦ ਕਰਮਚਾਰੀ ਅਤੇ ਪੰਪ ਮਾਲਕ ਖਾਣਾ ਖਾ ਰਹੇ ਸਨ, ਜਿਸ ਨਾਲ ਉਹ ਵਾਲ-ਵਾਲ ਬਚ ਗਏ। ਫਾਇਰਿੰਗ ਦੀ ਵਾਰਦਾਤ ਨਾਲ ਪੰਪ ਕਰਮਚਾਰੀਆਂ ਵਿਚ ਦਹਿਸ਼ਤ ਫੈਲ ਗਈ।









