PunjabJalandhar

ਕਿਸ਼ਨਗੜ੍ਹ ਪੁਲਿਸ ਚੌਂਕੀ ਦੇ ਬਾਹਰ ਕਬੱਡੀ ਖਿਡਾਰੀ ਜਸਪ੍ਰੀਤ ਜੱਸੇ ਤੇ ਕਾਤਲਾਨਾ ਹਮਲਾ- ਗੰਭੀਰ ਜਖਮੀ

Kabaddi player Jaspreet Jasse fatally attacked outside Kishangarh police post - seriously injured

ਦੋਸ਼ੀਆਂ ਵੱਲੋਂ ਗੋਲੀ ਚਲਾ ਕੇ ਮਾਰਨ ਦੀ ਕੀਤੀ ਕੋਸ਼ਿਸ਼,   ਗੱਡੀ ਵਿੱਚ ਪਏ 5 ਲੱਖ 25 ਹਜਾਰ ਦੋਸ਼ੀਆਂ ਤੇ ਚੋਰੀ ਕਰਨ ਦਾ ਦੋਸ਼ 
ਕਿਸ਼ਨਗੜ੍ਹ (ਸੰਦੀਪ ) ਕਿਸ਼ਨਗੜ੍ਹ ਪੁਲਿਸ ਚੌਂਕੀ ਦੇ ਬਾਹਰ ਉੱਗੇ ਕਬੱਡੀ ਖਿਡਾਰੀ ਜਸਪ੍ਰੀਤ ਜੱਸੇ ਤੇ ਪੰਜ ਸੱਤ ਨੌਜਵਾਨਾਂ ਵਲੋਂ ਅੱਗੋਂ ਗੱਡੀ ਵਿੱਚ ਮਾਰੀ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਗੰਭੀਰ ਜਖਮੀ! ਗੋਲੀ ਚਲਾ ਕੇ ਵੀ ਕੀਤੀ ਜਾਨੋ ਮਾਰਨ ਦੀ ਕੋਸ਼ਿਸ਼ ਪ੍ਰੰਤੂ ਕਿਸ਼ਨਗੜ੍ਹ ਪੁਲਿਸ ਚੌਂਕੀ ਦੇ ਮੁਲਾਜ਼ਮ ਚੌਂਕੀ ਤੋਂ ਬਾਹਰ ਨਹੀਂ ਨਿਕਲੇ!
ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਸੰਘਵਾਲ ਥਾਣਾ ਕਰਤਾਰਪੁਰ ਜਿਲਾ ਜਲੰਧਰ ਉਮਰ ਕਰੀਬ 40 ਸਾਲ ਬਿਆਨ ਕੀਤਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਤੇ ਖੇਤੀਬਾੜੀ ਦਾ ਕੰਮ ਕਰਦਾ ਹਾਂ ਮਿਤੀ 17.06.25 ਨੂੰ ਮੈਂ ਥਾਣਾ ਕਰਤਾਰਪੁਰ ਵਿਖੇ ਆਪਣੇ ਪਿੰਡ ਦੇ ਕਿਸੇ ਮਾਸਲੇ ਦੇ ਸਬੰਧ ਵਿੱਚ ਆਇਆ ਸੀ। ਜੋ ਰਾਜੀਨਾਮਾ ਕਰਾਉਣ ਉਪਰੰਤ ਜਦ ਮੈਂ ਵਾਪਸ ਆਪਣੇ ਪਿੰਡ ਸੰਘਵਾਲ ਨੂੰ ਜਾਣ ਲੱਗਾ ਤਾਂ ਥਾਣਾ ਦੇ ਬਾਹਰ ਜੋਰਾਵਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸੰਘਵਾਲ ਥਾਣਾ ਕਰਤਾਰਪੁਰ  ਨੇ ਮੇਰੇ ਨਾਲ ਬਹਿਸਬਾਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਤੇਰੀ ਪ੍ਰਧਾਨਗੀ ਮੈ ਕਢਣੀ ਹੈ  ਹੁਣ ਆਪਣੀ ਜਾਨ ਮਾਲ ਦਾ ਧਿਆਨ ਰੱਖੀ ਜੋ ਮੌਕਾ ਪਰ ਮੋਹਤਵਾਰ ਵਿਅਕਤੀਆਂ ਇਸ ਬਹਿਸਬਾਜ਼ੀ ਨੂੰ ਸੁਲਝਾਇਆ। ਮੌਕਾ ਪਰ ਮੋਹਤਵਾਰ ਵਿਅਕਤੀਆ ਦੇ ਮਾਮਲੇ ਨੂੰ ਸੁਲਝਾਉਣ ਕਰਕੇ ਮੈਂ ਦਰਖਾਸਤ ਦੇਣਾ ਮੁਨਾਸਿਤ ਨਹੀਂ ਸਮਝਿਆ ਅਤੇ ਇਸਦੀ ਧਮਕੀ ਨੂੰ ਗੰਭੀਰਤਾ ਨਾਲ ਨਹੀ ਲਿਆ। ਜੌ ਕੱਲ ਮਿਤੀ 19.06.25 ਨੂੰ ਵਕਤ ਕੀਬ 10.10 ਪੀ.ਐਮ ਦਾ ਹੋਵੇਗਾ ਕਿ ਮੈਂ ਆਪਣੇ ਪਿੰਡ ਦੇ ਸਾਬਕਾ ਸਰਪੰਚ ਸ੍ਰੀ ਭਾਗ ਰਾਮ ਪੁੱਤਰ ਲੇਟ ਮਹਿੰਗਾ ਰਾਮ ਨਾਲ ਆਪਣੀ ਗਡੀ ਸਕਾਰਪਿਓ ਐਨ ਨੰਬਰੀ ਪੀ.ਬੀ-08-ਐਫ.ਡੀ-0056 ਪਰ ਸਵਾਰ ਹੋ ਕੇ ਚੱਕੀ ਕਿਸ਼ਨਗੜ੍ਹ ਤੇ ਪਿੰਡ ਸੰਘਵਾਲ ਵੱਲ ਨੂੰ ਜਾ ਰਿਹਾ ਤਾਂ ਮੇਰੇ ਅਗਿਓ ਇਕ ਫਾਰਚੂਰਨ ਗੱਡੀ ਰੰਗ ਚਿੱਟਾ ਜਿਸਦਾ ਨੰਬਰ ਯੂ.ਕੇ-0001 ਹੀ ਮੈਨੂੰ ਯਾਦ ਹੈ ਆਈ ਜਿਹਨਾ ਨੇ ਗੱਡੀ ਲਿਆ ਕੇ ਸਿੱਧੀ ਮੇਰੀ ਗੱਡੀ ਵਿੱਚ ਮਾਰੀ ਜੋ ਮੈਂ ਤੁਰੰਤ ਆਪਣੀ ਗੱਡੀ ਬੈਂਕ ਵੱਲ ਨੂੰ ਭੱਜਾ ਲਈ ਜੋ ਕੀਬ 50 ਮੀਟਰ ਪਿੱਛੇ ਜਾ ਕੇ ਮੇਰੀ ਗੱਡੀ ਦੇ ਪਿੱਛੇ ਕਿਸੇ ਰਾਹਗੀਰ ਦੀ ਗੱਡੀ ਆ ਗਈ ਤਾਂ ਮੈਂਨੂੰ ਆਪਣੀ ਗੱਡੀ ਰੋਕਣੀ ਪਈ। ਇਨ੍ਹੇ ਨੂੰ ਇਹ ਫਾਰਚੂਰਨ ਗੱਡੀ ਮੇਰੀ ਗੱਡੀ ਦੇ ਅੱਗ ਆ ਕੇ ਖੜ੍ਹ ਗਈ ਜਿਸ ਵਿਚੋਂ 7/8 ਦੇ ਕੀਬ ਵਿਅਕਤੀ ਉਤਰੇ ਜਿਹਨਾ ਵਿਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਮ ਪਿਆਰਾ ਵਾਸੀ ਸਿਵਦਾਸਪੁਰ ਥਾਣਾ ਕਰਤਾਰਪੁਰ  ਨੇ ਲਲਕਾਰਾ ਮਰਿਆ ਕੇ ਫੜ ਲਉ ਅੱਜ ਇਸਨੂੰ ਜਾਨੋ ਮਾਰ ਦੇਣਾ ਹੈ। ਜੋ ਇਹਨਾ ਲੜਕਿਆ ਵਿਚੋਂ ਮੈਂ ਕੁਝ ਨੂੰ ਪਹਿਲਾਂ ਤੋਂ ਜਾਣਦਾ ਹਾ। ਜੋ ਜੋਬਨ ਵਾਸੀ ਨਿਜਾਮਦੀਨਪੁਰ  (ਜਿਸਦੇ ਹੱਥ ਵਿਚ ਤੇਜਧਾਰ ਖੰਡਾ ਸੀ), ਪ੍ਰਭ ਵਾਸੀ ਕਾਲਾ ਬੱਕਰਾ  (ਦੇ ਹੱਥ ਵਿੱਚ ਬੇਸਬੇਟ), ਹਰਸ ਵਾਸੀ ਗੜੀਬਖਸਾ ਜਿਲ੍ਹਾ ਜਲੰਧਰ (ਦੇ ਹੱਥ ਵਿੱਚ ਰਾਂਡ ਸੀ) ਇਹਨਾ ਸਾਰਿਆ ਨੇ ਆ ਕੇ ਮਾਰੀ ਗੱਡੀ ਦੀ ਭੰਨਤੋੜ ਕਰਨੀ ਸੁਰੂ ਕਰ ਦਿੱਤੀ। ਜੋ ਗੱਡੀ ਦੇ ਸੀਸੇ ਟੁੱਟਦ ਸਮੇਂ ਮੈਂ ਅਤੇ ਸਾਬਕਾ ਸਰਪੰਚ ਭਾਗ ਰਾਮ ਗੱਡੀ ਦੇ ਵਿੱਚ ਸੀਟਾ ਦੇ ਥੱਲੇ ਨੂੰ ਝੁਕ ਗਏ।ਜੋ ਹਰਸ ਨੇ ਮੇਰੀ ਸੱਜੀ ਬਾਹ ਪਰ ਰਾਡ ਨਾਲ ਵਾਰ ਕੀਤਾ ਜਿਸ ਨਾਲ ਮੇਰੇ ਡੋਲੇ ਪਰ ਸੱਟ ਲੱਗੀ।
ਇਸ ਤੋਂ ਇਲਾਵਾ ਇਹਨਾਂ ਨੇ ਹਥਿਆਰਾ ਨਾਲ ਵਾਰ ਕੀਤੇ ਜਿਸ ਨਾਲ ਮੇਰੇ ਕਾਫੀ ਸੱਟਾ ਲਗੀਆ ਹਨ। ਮੇਰੇ ਸੱਟਾ ਮਾਰਦੇ ਸਮੇ ਪ੍ਰਭ ਅਤੇ ਹਰਸ ਨੇ ਮੇਰੀ ਗੱਡੀ ਦੀ ਪਿਛਲੀ ਤਾਕੀ ਖੋਲੀ ਅਤੇ ਮੇਰੀ ਗੱਡੀ ਵਿੱਚ ਕਾਲੇ ਰੰਗ ਦਾ ਪਿਆ ਲਿਫਾਫਾ ਜਿਸ ਵਿਚ ਕ੍ਰੀਬ 05 ਲੱਖ 25 ਹਜਾਰ ਰੁਪਏ ਸਨ ਕੱਢ ਲਿਆ। ਜੇ ਮੈ ਉੱਚੀ-ਉੱਚੀ ਰੌਲਾ ਪਾਉਂਦੇ ਹੋਏ ਕਿਹਾ ਕਿ ਪੁਲਿਸ ਆ ਗਈ ਰੁਕਿਉ ਹੁਣ ਜਾਇਉ ਨਾ ਤਾ ਡਰਦੇ ਮਾਰੇ ਇਹ ਭੱਜ ਗਏ (ਕਿਉਂਕਿ ਉਹ ਵਾਰਦਾਤ ਚੌਕੀ ਕਿਸ਼ਨਗੜ੍ਹ ਤੇ ਕ੍ਰੀਬ 70 ਮੀਟਰ ਤੇ ਹੀ ਹੋ ਰਹੀ ਸੀ। ਜੋ ਇਹ ਗੱਲ ਸੁਣਕੇ ਇਹ ਵਿਅਕਤੀ ਆਪਣੀ ਗੱਡੀ ਵਿੱਚ ਸਵਾਰ ਹੋਣ ਲੱਗੇ। ਜੋ ਜਾਦੇ ਜਾਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਆਪਣੇ ਡੱਬ ਵਿਚ ਪਿਸਟਲ ਕੱਢਕੇ ਮੇਰੇ ਵਲ ਨੂੰ ਫਾਇਰ ਕੀਤਾ ਜੋ ਮੈਂ ਝੁਕ ਕੇ ਆਪਣਾ ਬਚਾਅ ਕੀਤਾ। ਜੇਕਰ ਮੈ ਆਪਣਾ ਨਾ ਬਚਾਅ ਕਰਦਾ ਤਾ ਗੋਲੀ ਮੇਰੇ ਲੱਗ ਸਕਦੀ ਸੀ ਤੇ ਮੇਰੀ ਮੌਤ ਵੀ ਹੋ ਸਕਦੀ ਸੀ। ਇਸ ਦੌਰਾਨ ਮੇਰੇ ਮੇਰੀ ਹੀ ਗੱਡੀ ਦੇ ਸੀਸ਼ਿਆ ਦਾ ਕੱਚ ਮੇਰੇ ਸਰੀਰ ਦੇ ਕਾਫੀ ਭਾਗਾ ਪਰ ਲੱਗਾ ਜਿਸ ਨਾਲ ਮੇ ਜਖਮੀ ਹੋ ਗਿਆ। ਜੋ ਮੈਂ ਆਪਣਾ ਇਲਾਜ ਕਪੂਰ ਹਸਪਤਾਲ ਜਲੰਧਰ ਤੇ ਕਰਾਇਆ ਹੈ ਓਕਤ ਵਿਅਕਤੀਆਂ ਵੱਲੋਂ ਮੇਰੇ ਪਰ ਜਾਨ ਲੇਵਾ ਜੋਰਾਵਰ ਸਿੰਘ ਦੀ ਸ਼ਹਿ ਪਰ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਉਰਫ ਗੋਪੀ, ਪ੍ਰਭ ਅਤੇ ਹਰਸ਼ ਪਰ ਪਹਿਲਾ ਵੀ ਮੁਕੱਦਮੇ ਦਰਜ ਹਨ ਅਤੇ ਪ੍ਰਭ ਪਹਿਲਾ ਹੀ ਪੁਲਿਸ ਨੂੰ ਕਿਸੇ ਮੁਕਦਮੇ ਵਿਚ ਲੋੜੀਂਦਾ ਹੈ। ਜਸਪ੍ਰੀਤ ਜੱਸੇ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਖੁਸ਼ੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ! ਜਸਪ੍ਰੀਤ ਜੱਸੇ ਦੇ ਬਿਆਨਾਂ ਤੇ ਸਾਰੇ ਦੋਸ਼ੀਆਂ ਖਿਲਾਫ ਜੁਰਮ 115(2),126(2),324(5),191(3),190,351(3),49 ਧਾਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ! ਡੀਐਸਪੀ ਕਰਤਾਰਪੁਰ ਵਿਜੇ ਕੁੰਵਰ ਅਤੇ ਐਸਐਚਓ ਕਰਤਾਰਪੁਰ ਰਮਨਦੀਪ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ! ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਜੇਲ ਅੰਦਰ ਕੀਤਾ ਜਾਵੇਗਾ।

Back to top button