Jalandhar

ਭਾਂਵੇ ਕੋਈ “ਹਮਦਰਦ” ਹੋਵੇ-ਸਿਰਦਰਦ ਹੋਵੇ ਜਾਂ ਬੇ-ਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ, ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗਾ- CM ਮਾਨ

ਪੰਜਾਬ ਸਰਕਾਰ ਲਗਾਤਾਰ ਇਸ ਦੌਰਾਨ ਹੋਏ ਘਪਲੇ ਦੀ ਗੱਲ ਕਹਿ ਰਹੀ ਹੈ ਪਰ ਵਿਰੋਧੀ ਲਗਾਤਾਰ ਇਸ ਨੂੰ ਮੀਡੀਆ ਉੱਤੇ ਹਮਲਾ ਕਰਾਰ ਦੇ ਰਹੇ ਹਨ।

ਇਸ ਬਾਬਤ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ਸ਼ਹੀਦਾਂ ਦੀ ਯਾਦਗਾਰ “ ਜੰਗ -ਏ-ਅਜ਼ਾਦੀ” ਨਾਮ ਦੀ ਇੱਕ ਬਿਲਡਿੰਗ ਬਣਾਉਣ ਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸੰਬੰਧੀ ਵਿਜੀਲੈਂਸ ਜਾਂਚ ਲਈ ਰਸੂਖਦਾਰ ਨੂੰ ਬੁਲਾ ਰਹੀ ਐ..ਇਹ ਮੀਡੀਆ ਤੇ ਹਮਲਾ ਕਿਵੇਂ ਹੋ ਗਿਆ? 200 ਕਰੋੜ ਦਾ ਹਿਸਾਬ ਐ ਜੀ ..ਕੀ ਪੈਸਾ ਮੀਡੀਆ ਦੇ ਨਾਮ ਜਾਰੀ ਹੋਇਆ ਸੀ ? ਅਖਬਾਰ ਦਾ ਕੀ ਲੈਣਾ ਦੇਣਾ ?  “ਹਮਦਰਦਾਂ “ ਦੇ ਪੈਰੀਂ ਪੈ ਕੇ ਆਪਣੇ ਭੇਤ ਨਾ ਛਪਾਉਣ ਵਾਲੇ ਹੋਰ ਹੋਣਗੇ.ਮੈਂ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗਾ..ਭਾਂ.ਵੇ ਕੋਈ “ਹਮਦਰਦ ਹੋਵੇ -ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ..”

Back to top button