PoliticsIndiaPunjab
Trending

ਕਿਸਾਨਾਂ ਦੇ ‘ਭਾਰਤ ਬੰਦ’ ਨੂੰ ਮਿਲਿਆ ਪੂਰਾ ਸਮਰਥਨ, ਬਜ਼ਾਰਾਂ ਅਤੇ ਹਾਈਵੇਜ਼ ਤੇ ਛਾਇਆ ਸਨਾਟਾ,117 ਥਾਵਾਂ ”ਤੇ ਲੱਗੇ ਜਾਮ, ਕਿਸਾਨਾਂ ਨੇ ਲਗਾਏ ਧਰਨੇ

Farmers' 'Bharat Bandh' got full support, there was silence on the markets and highways

ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਖੇਤੀ ਨੂੰ ਬਚਾਉਣ ਲਈ ਅਤੇ ਪੂੰਜੀਪਤੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ 100 ਤੋਂ ਵੱਧ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਆਵਾਜਾਈ ਠੱਪ ਕੀਤੀ ਗਈ ਹੈ।

ਉਸੇ ਦੌਰਾਨ ਦਿਹਾਤੀ ਖੇਤਰ ਦੀਆਂ ਮਾਰਕੀਟਾਂ ਵੀ ਸਵੇਰ ਤੋਂ ਬੰਦ ਰਹੀਆਂ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿੰਡਾਂ ਤੋਂ ਸ਼ਹਿਰਾਂ ਵਿੱਚ ਕੀਤੀ ਜਾਣ ਵਾਲੀ ਸਬਜ਼ੀਆਂ ਦੀ ਸਪਲਾਈ, ਫਲਾਂ ਦੀ ਸਪਲਾਈ ਅਤੇ ਹੋਰ ਸਾਰੀ ਸਪਲਾਈ ਵੀ ਰੋਕ ਦਿੱਤੀ ਗਈ ਹੈ।

ਇਸੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਕੁਝ ਥਾਵਾਂ ’ਤੇ ਭਾਜਪਾ ਆਗੂਆਂ ਦੇ ਘਰਾਂ ਦਾ ਵੀ ਘਿਰਾਓ ਕੀਤਾ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਦੇ ਸੈਕਟਰ ਤਿੰਨ ਵਿੱਚ ਸਥਿਤ ਹਰਿਆਣਾ ਭਾਜਪਾ ਦੇ ਦਫਤਰ ਦਾ ਘਿਰਾਓ ਕੀਤਾ।

 

ਅੰਮ੍ਰਿਤਸਰ ‘ਚ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਮਿਲਿਆ। ਹਾਲ ਬਜ਼ਾਰ, ਹਾਥੀ ਗੇਟ, ਕਟੜਾ ਖਜ਼ਾਨਾ ਅਤੇ ਮੁੱਖ ਮਾਰਗਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਹਨ। ਬੱਸ ਸਟੈਂਡ ’ਤੇ ਵੀ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ।

ਅੰਮ੍ਰਿਤਸਰ ਵਿਚ ਆਟੋ ਚਾਲਕਾਂ ਨੇ ਵੀ ਬੰਦ ਦਾ ਸਮਰਥਨ ਕੀਤਾ। ਆਟੋ ਚਾਲਕਾਂ ਨੇ ਬੱਸ ਸਟੈਂਡ ਦੇ ਬਾਹਰ ਧਰਨਾ ਦੇ ਕੇ ਸੜਕ ’ਤੇ ਆਟੋ ਰੋਕ ਦਿੱਤੇ। ਹਾਲਾਂਕਿ, ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ। ਇਸ ਦੇ ਨਾਲ ਹੀ ਬੰਦ ਦਾ ਅਸਰ ਪੈਟਰੋਲ ਪੰਪਾਂ ‘ਤੇ ਵੀ ਦੇਖਣ ਨੂੰ ਮਿਲਿਆ। ਸ਼ਹਿਰ ਦੇ ਲਗਭਗ ਸਾਰੇ ਪੈਟਰੋਲ ਪੰਪ ਬੰਦ ਹਨ।ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਕਾਰਨ ਅੱਜ ਗੁਰਦਾਸਪੁਰ ‘ਚ ਕਿਸਾਨ ਜਥੇਬੰਦੀਆਂ ਨੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਬੱਬਰੀ ਬਾਈਪਾਸ ‘ਤੇ ਚਾਰੇ ਪਾਸਿਓਂ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ।

ਬੰਦ ਕਾਰਨ ਬਜ਼ਾਰ ਵਿੱਚ ਸੰਨਾਟਾ ਪਸਰਿਆ ਹੋਇਆ ਹੈ।

ਪੰਜਾਬ ਵਿੱਚ ਬੰਦ ਦਾ ਦਿਖਾਈ ਦੇ ਰਿਹਾ ਅਸਰ, ਕਈ ਥਾਵਾਂ ‘ਤੇ ਦੁਕਾਨਾਂ ਅਤੇ ਬਜ਼ਾਰ ਬੰਦ

भारत बंद: पूर्ण रूप से बंद रहा गुरदासपुर, बबरी बाईपास पर लगाया विशाल धरना - bharat band impact in gurdaspur-mobile

ਐਮਰਜੈਂਸੀ ਸੇਵਾਵਾਂ ਨੂੰ ਪੈਟਰੋਲ ਮਿਲਦਾ ਰਹੇਗਾ ਪਰ ਆਮ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਂਗਣਵਾੜੀ ਵਰਕਰਾਂ ਨੇ ਵੀ ਬੰਦ ਦੇ ਹੱਕ ਵਿਚ ਰੈਲੀ ਕੱਢੀ।

Back to top button