
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜ਼ਿਲ੍ਹੇ ਦੀਆਂ ਵੱਖ-ਵੱਖ ਕਿਸਾਨਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੇ ਘਰ ਦਾ ਘਿਰਾਓ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੁਆਬਾ ਕਿਸਾਨ ਸੰਘਕਸ਼ ਕਮੇਟੀ ਦੇ ਸੂਬਾ ਪ੍ਧਾਨ ਬਲਵਿੰਦਰ ਸਿੰਘ ਮਁਲੀਨੰਗਲ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ, ਬੀਕੇਯੂ ਦੁਆਬਾ ਦੇ ਸਰਕਲ ਪ੍ਧਾਨ ਸੁਖਵੀਰ ਸਿੰਘ ਕੁਕੜਪਿੰਡ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਧਾਨ ਮਨੋਹਰ ਸਿੰਘ ਗਿੱਲ, ਮਹਿਲਾ ਕਿਸਾਨ ਯੂਨੀਅਨ ਦੀ ਪ੍ਧਾਨ ਰਾਜਵਿੰਦਰ ਕੌਰ ਰਾਜੂ, ਦੁਆਬਾ ਕਿਸਾਨ ਕਮੇਟੀ ਦੇ ਜ਼ਿਲ੍ਹਾ ਪ੍ਧਾਨ ਬਾਬਾ ਬਲਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਧਾਨ ਸੰਤੈਖ ਸਿੰਘ ਸੰਧੂ ਆਦਿ ਨੇ ਸੰਬੋਧ ਕੀਤਾ।
ਕਿਸਾਨਾਂ ਦੀਆਂ ਮੁੱਖ ਮੰਗਾਂ
1 ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਝੋਨੇ ਦੀ ਫ਼ਸਲ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
‘ਆਯੂਸ਼ਮਾਨ ਭਵ’ ਮੁਹਿੰਮ ਦੇ ਉਦਘਾਟਨ ‘ਚ ਆਨਲਾਈਨ ਸ਼ਿਰਕਤ
2 ਜਿਨ੍ਹਾਂ ਖੇਤਾਂ ਵਿੱਚ ਦੋਵੇਂ ਫਸਲਾਂ ਬੀਜੀਆਂ ਜਾਣੀਆਂ ਪ੍ਰਤੀ ਏਕੜ ਸੱਤਰ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।
3 ਜਿਹੜੇ ਖੇਤਾਂ ਦੇ ਰਕਬੇ ਵਿੱਚ ਰੇਤ ਜਾਂ ਮਡ ਪੈ ਗਿਆ ਹੈ। ਉਹਨਾਂ ਵਾਸਤੇ ਵੱਖਰਾ ਪੈਕੇਜ ਰੇਤ ਚੁੱਕਣ ਵਾਸਤੇ ਮਾਈਨਿੰਗ ਤੋਂ ਬਾਹਰ ਰੱਖਿਆ ਜਾਵੇ।
4 ਹੜ੍ਹ ਨਾਲ ਨੁਕਸਾਨੇ ਪਸ਼ੂਆਂ ਦਾ ਇਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਜਲ ਸਰੋਤ ਕਾਮੇ ਵਿਭਾਗ ਦੇ ਮੁੱਖ ਦਫ਼ਤਰ ਦਾ 15 ਸਤੰਬਰ ਨੂੰ ਕਰਨਗੇ ਿਘਰਾਓ
5 ਹੜ੍ਹ ਨਾਲ ਕਿਸੇ ਵੀ ਇਨਸਾਨ ਦੀ ਮੌਤ ਹੋਣ ਤੇ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
6 ਹੜ੍ਹ ਨਾਲ ਟੈ ਢੇਰੀ ਹੋਏ ਮਕਾਨ ਦਾ ਘੱਟੋ-ਘੱਟ ਪੰਜ ਲੱਖ ਰੁਪਏ ਦਿਤਾ ਜਾਵੇ
7 ਜਿਸ ਵੀ ਇਲਾਕੇ ਵਿੱਚ ਹੜ੍ਹ ਨਾਲ ਗੰਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਉਸ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ
8 ਖੇਤੀ ਲਾਗਤ ਖਰਚਿਆਂ ਨੂੰ ਦੇਖਦੇ ਹੋਏ ਗੰਨੇ ਦੀ ਕੀਮਤ 450 ਰੁਪਏ ਕੀਤੀ ਜਾਵੇ
9 ਫਗਵਾੜਾ ਸ਼ੂਗਰ ਮਿਲ ਦੀ 2020/2021 ਦੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਵਿੱਚ ਪਵਾਈ ਜਾਵੇ।