Punjab
ਕਿਸਾਨਾਂ ਨੇ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਫਗਵਾੜਾ ਪੁਲ਼ ਤੋਂ ਸਿਰਫ਼ ਇਕ ਦਿਨ ਲਈ ਹਟਾਇਆ ਧਰਨਾ,12 ਤੋਂ ਫਿਰ ਸ਼ੁਰੂ

ਫਗਵਾੜਾ ਪੁਲ਼ ‘ਤੇ ਕਿਸਾਨਾਂ ਵੱਲੋਂ ਸ਼ੂਗਰ ਮਿੱਲ ਮਾਲਕਾਂ ਖਿਲਾਫ ਲਗਾਇਆ ਧਰਨਾ 11 ਅਗਸਤ ਰੱਖੜੀਆਂ ਦੇ ਮੱਦੇਨਜ਼ਰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੱਖੜੀਆਂ ਸਾਡਾ ਸਭ ਦਾ ਸਾਂਝਾ ਤਿਉਹਾਰ ਹੈ।
ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ 11 ਅਗਸਤ ਨੂੰ ਕੌਮੀ ਰਾਜ ਮਾਰਗ ਦੀਆਂ ਦੋਵੇਂ ਸਾਈਡਾਂ ਤੋਂ ਕਿਸਾਨਾਂ ਨੇ ਆਪਣਾ ਧਰਨਾ ਹਟਾ ਲਿਆ ਹੈ । ਹੁਣ ਭੈਣਾਂ ਆਪਣੇ ਭਰਾਵਾਂ ਨੂੰ ਸੜਕੀ ਯਾਤਾਯਾਤ ਰਾਹੀਂ ਰੱਖੜੀਆਂ ਬੰਨ੍ਹਣ ਜਾ ਸਕਦੀਆਂ ਹਨ। ਕਿਸਾਨਾਂ ਵੱਲੋਂ ਕੌਮੀ ਰਾਜ ਮਾਰਗ ਦੀਆਂ ਦੋਵੇਂ ਸਾਈਡਾਂ ਖਾਲੀ ਕਰ ਦਿੱਤੀਆਂ ਗਈਆਂ ਹਨ।