ਪੰਜਾਬ- ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਦਰਅਸਲ ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਖੜ੍ਹੇ ਹਨ। ਕਿਸਾਨ ਆਪਣੀ ਸਹੂਲਤ ਮੁਤਾਬਿਕ ਅਤੇ ਆਪਣੇ ਆਪ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਕਰ ਰਹ ਹਨ। ਹਾਲ ਹੀ ਵਿੱਚ ਫਰੀਦਕੋਟ ਦੇ ਇੱਕ ਕਿਸਾਨ ਨੇ ਦਿੱਲੀ ਜਾਣ ਲਈ ਆਪਣੀ ਟਰਾਲੀ ਨੂੰ ਸੋਧ ਕੇ ਏਸੀ ਕਮਰੇ ਵਿੱਚ ਬਦਲ ਦਿੱਤਾ ਹੈ।
ਕਿਸਾਨ ਦਾ ਦਾਅਵਾ ਹੈ ਕਿ ਟਰਾਲੀ ਦੇ ਅੰਦਰ 8 ਤੋਂ 10 ਲੋਕ ਆਰਾਮ ਨਾਲ ਰਹਿ ਸਕਦੇ ਹਨ। ਟਰਾਲੀ ਵਿੱਚ ਰਸੋਈ, ਬੈੱਡ, ਐਲ.ਸੀ.ਡੀ. ਤੋਂ ਲੈ ਕੇ ਲੋੜੀਂਦੀ ਹਰ ਚੀਜ਼ ਹੈ।