ਗੁਜਰਾਤ ਵਿਧਾਨ ਸਭਾ ਅਤੇ ਦਿੱਲੀ MCD ਚੋਣਾਂ ਦਰਮਿਆਨ ਕਵੀ ਕੁਮਾਰ ਵਿਸ਼ਵਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ’ਤੇ ਟਿੱਪਣੀ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਕੁਮਾਰ ਵਿਸ਼ਵਾਸ ਦੇ ਮੈਨੇਜਰ ਨੇ ਦੱਸਿਆ ਕਿ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਜਾ ਰਹੀ ਹੈ।
ਕੁਮਾਰ ਵਿਸ਼ਵਾਸ ਦੇ ਮੈਨੇਜਰ ਪ੍ਰਵੀਨ ਪਾਂਡੇ ਨੇ ਦੱਸਿਆ ਹੈ ਕਿ ਕੁਝ ਦਿਨਾਂ ਤੋਂ ਇਕ ਵਿਅਕਤੀ ਵੱਲੋਂ ਲਗਾਤਾਰ ਈ-ਮੇਲ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਈਮੇਲ ਕਰਨ ਵਾਲੇ ਵਿਅਕਤੀ ਨੇ ਭਗਵਾਨ ਰਾਮ ਬਾਰੇ ਅਪਮਾਨਜਨਕ ਗੱਲਾਂ ਕਹੀਆਂ ਤੇ ਭਗਵਾਨ ਦੀ ਮਹਿਮਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ,ਨਾਲ ਹੀ, ਧਮਕੀ ਦੇਣ ਵਾਲੇ ਵਿਅਕਤੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੁਮਾਰ ਵਿਸ਼ਵਾਸ ਤੋਂ ਬਿਹਤਰ ਦੱਸਦੇ ਹੋਏ ਉਸ ‘ਤੇ ਟਿੱਪਣੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਪ੍ਰਵੀਨ ਪਾਂਡੇ ਨੇ ਦੱਸਿਆ ਕਿ ਵਿਅਕਤੀ ਨੇ ਈਮੇਲ ‘ਚ ਲਿਖਿਆ ਹੈ, ‘ਮੈਂ ਸ਼ਹੀਦ ਊਧਮ ਸਿੰਘ ਦੀ ਸਹੁੰ ਖਾਂਦਾ ਹਾਂ ਕਿ ਮੈਂ ਤੁਹਾਨੂੰ ਮਾਰ ਦਿਆਂਗਾ।’