
ਚੰਡੀਗੜ੍ਹ ਦੇ ਐਸਐਸਪੀ ਰਹਿ ਚੁੱਕੇ ਸੀਨੀਅਰ ਆਈਪੀਐਸ ਅਫ਼ਸਰ ਕੁਲਦੀਪ ਸਿੰਘ ਚਾਹਲ ਦੀ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਕਮਿਸ਼ਨਰ ਵਜੋਂ ਕੀਤੀ ਗਈ ਨਿਯੁਕਤੀ ਤੇ ਗਵਰਨਰ ਪੰਜਾਬ ਨੇ ਸਵਾਲ ਚੁੱਕੇ ਹਨ। ਗਵਰਨਰ ਨੇ ਸੀਐਮ ਭਗਵੰਤ ਮਾਨ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ, 14-12-2022 ਦੀ ਮੇਰੀ ਵਿਸਤ੍ਰਿਤ ਚਿੱਠੀ ਦੇ ਬਾਵਜੂਦ ਤੁਸੀਂ (ਭਗਵੰਤ ਮਾਨ) ਕੁਲਦੀਪ ਸਿੰਘ ਚਾਹਲ ਦੇ ਸਾਰੇ ਮਾੜੇ ਕੰਮਾਂ ਨੂੰ ਨਜ਼ਰਅੰਦਾਜ਼ ਕਰਕੇ ਚਾਹਲ ਨੂੰ ਨਾ ਸਿਰਫ਼ ਤੁਸੀਂ ਤਰੱਕੀ ਦਿੱਤੀ ਸਗੋਂ ਜਲੰਧਰ ਦੇ ਕਮਿਸ਼ਨਰ ਵਜੋਂ ਤਾਇਨਾਤ ਵੀ ਕੀਤਾ ਹੈ ਅਤੇ ਉਹ ਵੀ 26 ਜਨਵਰੀ ਤੋਂ ਠੀਕ ਪਹਿਲਾਂ ਜਾਰੀ ਕੀਤੇ ਜਾ ਰਹੇ ਹੁਕਮ, ਇਹ ਭਲੀ ਭਾਂਤ ਜਾਣਦੇ ਹੋਏ ਕਿ ਰਾਜਪਾਲ ਜਲੰਧਰ ਵਿਖੇ ਕੌਮੀ ਝੰਡਾ ਲਹਿਰਾਉਣ ਵਾਲੇ ਹਨ। ਮੈਂ ਡੀਜੀਪੀ ਨੂੰ ਹਦਾਇਤ ਕਰਨੀ ਸੀ ਕਿ ਸਬੰਧਤ ਅਧਿਕਾਰੀ ਦੀ ਸਮਾਗਮ ਦੌਰਾਨ ਦੂਰੀ ਬਣਾ ਕੇ ਰੱਖੇ। ਇਸ ਮੁੱਦੇ ‘ਤੇ ਜਾਪਦਾ ਹੈ ਕਿ ਇਹ ਅਧਿਕਾਰੀ ਡਾ ਖ਼ਾਸ ਹੈ ਅਤੇ ਇਸੇ ਕਰਕੇ ਹੀ ਤੁਸੀਂ ਇਸ ਅਧਿਕਾਰੀ ਨੂੰ ਜਲੰਧਰ ਦੇ ਕਮਿਸ਼ਨਰ ਵਜੋਂ ਚੁਣਿਆ ਹੈ। ਆਈਪੀਐਸ ਕੁਲਦੀਪ ਚਾਹਲ ਦੀ ਜਲੰਧਰ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ ਹੈ।ਆਈਪੀਐਸ ਕੁਲਦੀਪ ਚਾਹਲ ਦੀ ਜਲੰਧਰ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਤੇ ਮਾਨ ਸਰਕਾਰ ਤੋਂ ਜਵਾਬ ਮੰਗਿਆ ਹੈ।
