
ਇਕ ਮਾਮਲਾ ਅੰਮ੍ਰਿਤਸਰ ਤੋਂ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਕੁੜੀ ਨੂੰ ਦਸ ਮਹੀਨੇ ਤੋਂ ਬਾਅਦ ਨੌਜਵਾਨ ਵੱਲੋਂ ਵਿਆਹ ਦਾ ਝਾਂਸਾ ਦਿੱਤਾ ਗਿਆ, ਲੇਕਿਨ ਉਸ ਨਾਲ ਵਿਆਹ ਨਹੀਂ ਕਰਵਾਇਆ ਗਿਆ। ਜਿਸ ਤੋਂ ਬਾਅਦ ਹੁਣ ਉਸ ਕੁੜੀ ਵੱਲੋਂ ਉਸ ਦੇ ਘਰ ਦੇ ਬਾਹਰ ਬਹਿ ਕੇ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸ਼ਨ ਤੱਕ ਆਪਣੀ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਥੇ ਹੀ ਇਸ ਕੁੜੀ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਪਰਵਾਰਕ ਮੈਂਬਰਾਂ ਵੱਲੋਂ ਵੀ ਉਸ ਦਾ ਸਾਥ ਨਹੀਂ ਦਿੱਤਾ ਜਾ ਰਿਹਾ। ਜਿਸ ਨੌਜਵਾਨ ਵੱਲੋਂ ਉਸ ਨਾਲ ਸੱਤ ਮਹੀਨੇ ਤੋਂ ਸਰੀਰਕ ਸਬੰਧ ਬਣਾਏ ਗਏ ਸਨ ਉਸ ਵੱਲੋਂ ਵੀ ਉਸ ਨੂੰ ਵਿਆਹ ਦਾ ਝਾਂਸਾ ਚ ਰੱਖਣ ਤੋਂ ਬਾਅਦ ਵਿਆਹ ਨਹੀਂ ਕਰਵਾਇਆ ਜਾ ਰਿਹਾ।
ਪੰਜਾਬ ਵਿੱਚ ਬਹੁਤ ਸਾਰੀਆਂ ਲੜਕੀਆਂ ਦਾ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਸੁਪਰੀਮ ਕੋਰਟ ਦੇ ਫੈਸਲੇ ਆਉਣ ਤੋਂ ਬਾਅਦ ਹੁਣ ਇਹ ਯੋਨ ਸ਼ੋਸ਼ਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਫਤਾਹਪੁਰ ਇਲਾਕੇ ਦਾ ਜਿੱਥੇ ਕਿ ਇਕ ਨੌਜਵਾਨ ਵੱਲੋਂ ਸੱਤ ਮਹੀਨੇ ਤਕ ਇਕ ਲੜਕੀ ਦੇ ਨਾਲ ਜੋਨ ਸ਼ੋਸ਼ਨ ਕਰਨ ਤੋਂ ਬਾਅਦ ਉਸ ਨੂੰ ਧੋਖਾ ਦਿੱਤਾ ਗਿਆ ਅਤੇ ਉਸ ਲੜਕੀ ਵੱਲੋਂ ਹੁਣ ਉਸ ਘਰ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪੀੜਤ ਕੁੜੀ ਦਾ ਕਹਿਣਾ ਹੈ ਕਿ ਇਸ ਨੌਜਵਾਨ ਵੱਲੋਂ ਲਗਾਤਾਰ ਇਹ ਉਸ ਨਾਲ ਸਰੀਰਕ ਸਬੰਧ ਬਣਾਏ ਗਏ ਸਨ ਅਤੇ ਉਸ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਉਸ ਨੂੰ ਝਾਂਸਾ ਵੀ ਦਿਤਾ ਗਿਆ ਸੀ ਅਤੇ ਹੁਣ ਇਸ ਨੌਜਵਾਨ ਦੇ ਪਰਿਵਾਰਿਕ ਮੈਂਬਰ ਉਸਨੂੰ ਅਪਨਾ ਨਹੀ ਰਹੇ ਇਸੇ ਕਰਕੇ ਉਸ ਦੇ ਘਰ ਦੇ ਬਾਹਰ ਧਰਨੇ ਤੇ ਬੈਠੀ ਹੈ ਗੱਲਬਾਤ ਕਰਦੇ ਹੋਏ ਪੀੜਤ ਨੇ ਕਿਹਾ ਕਿ ਇਸ ਪਿਛੇ ਇਕ ਹੋਰ ਨੌਜਵਾਨ ਹੈ, ਜਿਸ ਵੱਲੋਂ ਉਸਦੇ ਪ੍ਰੇਮੀ ਨੂੰ ਨਸ਼ੇ ਦਾ ਆਦੀ ਵੀ ਬਣਾਇਆ ਗਿਆ ਸੀ ਅਤੇ ਉਹ ਚਾਹੁੰਦੇ ਹਨ ਕਿ ਇਸ ਦੀ ਜਿੰਦਗੀ ਵਿਚ ਕਦੀ ਨਾ ਵੱਸੇ ਅਤੇ ਜੇਕਰ ਇਸ ਨੌਜਵਾਨ ਨੇ ਮੇਰੇ ਨਾਲ ਹੈ ਵਿਆਹ ਨਹੀਂ ਕਰਾਇਆ ਤਾਂ ਮੈ ਖੁਦਕੁਸ਼ੀ ਵੀ ਕਰ ਸਕਦੀ ਹਾਂ।
ਉਥੇ ਦੂਸਰੇ ਪਾਸੇ ਇਸ ਕੁੜੀ ਦੇ ਮੁੱਦੇ ਨੂੰ ਚੁੱਕਣ ਵਾਲੇ ਨੇ ਨਿਤਿਨ ਗਿੱਲ ਉਰਫ਼ ਮਨੀ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਬਦਲਾਵ ਦੇ ਨਾਮ ਤੇ ਬਹੁਤ ਸਾਰੇ ਵਾਅਦੇ ਕਰ ਕੇ ਪੰਜਾਬ ਵਿੱਚ ਆਏ ਸੀ ਲੇਕਿਨ ਉਨ੍ਹਾਂ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਸੁਪਰੀਮ ਕੋਰਟ ਦੀ ਰੁਲਿੰਗ ਵਿਚ ਇਕ ਦੂਸਰੇ ਨਾਲ ਸਰੀਰਕ ਸੰਬੰਧ ਬਣਾ ਸਕਦਾ ਹੈ ਉਹ ਸਾਡੇ ਦੇਸ਼ ਲਈ ਸਹੀ ਨਹੀਂ ਹੈ ਇਸ ਨਾਲ ਬਹੁਤ ਸਾਰੀਆਂ ਮੁਟਿਆਰਾਂ ਦੀ ਜ਼ਿੰਦਗੀ ਬਰਬਾਦ ਹੋਵੇਗੀ।